image caption:

ਦਿਲਜੀਤ ਦੀ ‘ਸਰਦਾਰ ਜੀ 3’ ਨੇ ਪਾਕਿਸਤਾਨ ਵਿੱਚ ਸਫਲਤਾ ਦੇ ਝੰਡੇ ਗੱਡੇ

ਦਿਲਜੀਤ ਦੋਸਾਂਝ ਅਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਪੰਜਾਬੀ ਫਿਲਮ &lsquoਸਰਦਾਰ ਜੀ 3&rsquo ਨੇ ਬੌਲੀਵੁੱਡ ਫਿਲਮਾਂ ਦੇ ਪਿਛਲੇ ਬਾਕਸ ਆਫਿਸ ਰਿਕਾਰਡਾਂ ਨੂੰ ਪਛਾੜਦਿਆਂ ਪਾਕਿਸਤਾਨ ਵਿੱਚ ਰਿਕਾਰਡ ਤੋੜ ਸ਼ੁਰੂਆਤ ਕੀਤੀ ਹੈ। 27 ਜੂਨ ਨੂੰ ਦੇਸ਼ ਤੇ ਵਿਦੇਸ਼ ਵਿਚ ਰਿਲੀਜ਼ ਹੋਈ ਇਸ ਫਿਲਮ ਨੇ ਆਪਣੇ ਸ਼ੁਰੂਆਤੀ ਹਫਤੇ ਦੇ ਅੰਤ ਵਿੱਚ ਪਾਕਿਸਤਾਨ ਵਿੱਚ ਲਗਪਗ ਪੀਕੇਆਰ 9 ਕਰੋੜ (ਲਗਪਗ USD 500,000) ਦੀ ਕਮਾਈ ਕੀਤੀ। ਕਰਾਚੀ ਵਿੱਚ ਇਕ ਮਲਟੀਪਲੈਕਸ ਦੇ ਮਾਲਕ ਨਦੀਮ ਮੰਡਵੀਵਾਲਾ ਨੇ ਕਿਹਾ ਕਿ ਇਸ ਫਿਲਮ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ।