ਥਾਈਲੈਂਡ ਦੀ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਮੁਅੱਤਲ, ਬਰਖਾਸਤਗੀ ਦੇ ਕੇਸ ’ਤੇ ਫੈਸਲੇ ਦੀ ਉਡੀਕ
ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਪਾਏਤੋਂਗਤਾਰਨ ਸ਼ਿਨਾਵਾਤਰਾ ਨੂੰ ਉਨ੍ਹਾਂ ਦੀ ਬਰਖਾਸਤਗੀ ਦੀ ਮੰਗ ਕਰਨ ਵਾਲੇ ਕੇਸ ਦੇ ਫੈਸਲੇ ਤੱਕ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਇਹ ਕਦਮ ਇੱਕ ਅਜਿਹੀ ਸਰਕਾਰ &rsquoਤੇ ਵਧਦੇ ਦਬਾਅ ਨੂੰ ਦਰਸਾਉਂਦਾ ਹੈ, ਜੋ ਕਈ ਮੋਰਚਿਆਂ &rsquoਤੇ ਜੀਵਤ ਰਹਿਣ ਲਈ ਸੰਘਰਸ਼ ਕਰ ਰਹੀ ਹੈ।
ਇਸ ਬਾਰੇ ਅਦਾਲਤ ਨੇ 36 ਸੈਨੇਟਰਾਂ ਦੀ ਪਟੀਸ਼ਨ ਨੂੰ ਸਵੀਕਾਰ ਕੀਤਾ ਹੈ। ਇਸ ਪਟੀਸ਼ਨ ਵਿਚ ਪਾਏਤੋਂਗਤਾਰਨ &rsquoਤੇ ਕੰਬੋਡੀਆ ਦੇ ਪ੍ਰਭਾਵਸ਼ਾਲੀ ਸਾਬਕਾ ਨੇਤਾ ਹੁਨ ਸੇਨ ਨਾਲ ਇੱਕ ਰਾਜਨੀਤਿਕ ਤੌਰ &rsquoਤੇ ਸੰਵੇਦਨਸ਼ੀਲ ਟੈਲੀਫੋਨ ਗੱਲਬਾਤ ਲੀਕ ਕਰਨ ਦੇ ਸਬੰਧ ਵਿੱਚ ਬੇਈਮਾਨੀ ਅਤੇ ਨੈਤਿਕ ਮਾਪਦੰਡਾਂ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ, &lsquo&lsquoਅਦਾਲਤ ਨੇ ਪਟੀਸ਼ਨ &rsquoਤੇ ਵਿਚਾਰ ਕੀਤਾ ਹੈ ਅਤੇ ਸਰਬਸੰਮਤੀ ਨਾਲ ਕੇਸ ਨੂੰ ਵਿਚਾਰਨ ਲਈ ਸਵੀਕਾਰ ਕਰ ਲਿਆ ਹੈ।&rsquo&rsquo