image caption:

ਜ਼ੇਕਰ ਮੌਜੂਦਾ ਹੁਕਮਰਾਨਾਂ ਨੇ ਘੱਟ ਗਿਣਤੀ ਸਿੱਖਾਂ, ਮੁਸਲਿਮ ਉਤੇ ਜ਼ਬਰ ਬੰਦ ਨਾ ਕੀਤੇ, ਤਾਂ ਇੰਡੀਆਂ ਦੇ ਹਾਲਾਤ ਵਿਸਫੋਟਕ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- &ldquoਅਸੀ ਪਹਿਲੇ ਵੀ ਬਹੁਤ ਵਾਰੀ ਆਪਣੀਆ ਨਿੱਤੀ ਬਿਆਨਾਂ ਵਿਚ ਅਤੇ ਲਿਖਤੀ ਤੌਰ ਤੇ ਸੈਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ ਸਰਕਾਰ ਨੂੰ ਸੰਜੀਦਾ ਢੰਗ ਨਾਲ ਸੁਚੇਤ ਕਰਦੇ ਰਹੇ ਹਾਂ ਕਿ ਜੋ ਮੰਦਭਾਵਨਾ ਅਧੀਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨ ਜ਼ਬਰ ਜੁਲਮ ਢਾਹੁੰਦਾ ਆ ਰਿਹਾ ਹੈ, ਇਸ ਨੂੰ ਫੌਰੀ ਬੰਦ ਕਰਕੇ ਮੁਲਕ ਦੇ ਹਾਲਾਤਾਂ ਨੂੰ ਸਾਜਗਰ ਰੱਖਿਆ ਜਾਵੇ ਤਾਂ ਕਿ ਇਸ ਮੁਲਕ ਵਿਚ ਅਜਿਹੀ ਸਥਿਤੀ ਨਾ ਬਣੇ ਜਿਸ ਨਾਲ ਕੰਟਰੋਲ ਕਰਨਾ ਮੁਸਕਿਲ ਹੋ ਜਾਵੇ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹੁਕਮਰਾਨ ਨਿਰੰਤਰ ਮੁਸਲਿਮ ਤੇ ਸਿੱਖ ਕੌਮ ਉਤੇ ਜ਼ਬਰ ਜੁਲਮ ਅਤੇ ਹਰ ਖੇਤਰ ਵਿਚ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜਿਸ ਨਾਲ ਸਥਿਤੀ ਦਿਨ-ਬ-ਦਿਨ ਗੁੰਝਲਦਾਰ ਬਣਦੀ ਜਾ ਰਹੀ ਹੈ । ਅਸੀ ਇਹ ਵੀ ਸੰਕਾ ਜਾਹਰ ਕੀਤੀ ਸੀ ਕਿ ਜੋ ਗੁਜਰਾਤ ਵਿਚ ਏਅਰ ਇੰਡੀਆ ਦਾ ਜਹਾਜ ਹਾਦਸਾ ਹੋਇਆ ਹੈ, ਉਹ ਕਿਸੇ ਕੌਮਾਂਤਰੀ ਜਾਂ ਅੰਦਰੂਨੀ ਸਾਜਿਸ ਦਾ ਨਤੀਜਾ ਹੋਵੇ, ਇਸ ਉਤੇ ਵੀ ਅੱਜ ਇੰਡੀਆਂ ਵਿਚ ਇਥੋ ਦੇ ਵੱਸਣ ਵਾਲੇ ਨਿਵਾਸੀਆਂ ਵਿਚ ਖੂਬ ਚਰਚਾ ਦਾ ਵਿਸਾ ਬਣੀ ਹੋਈ ਹੈ । ਅਸੀ ਤਾਂ ਇਹ ਵੀ ਮੰਗ ਕਰਦੇ ਆ ਰਹੇ ਹਾਂ ਕਿ ਜਹਾਜ ਹਾਦਸੇ ਦੀ ਨਿਰਪੱਖ ਜਾਂਚ ਅਮਰੀਕਾ ਦੀ ਐਫ.ਬੀ.ਆਈ ਅਤੇ ਬਰਤਾਨੀਆ ਦੀ ਸਕਾਟਲੈਡ ਯਾਰਡ ਦੇ ਨਾਲ-ਨਾਲ ਬੋਇੰਗ ਕੰਪਨੀ ਦੇ ਮਾਹਿਰਾਂ ਦੀ ਸਾਂਝੀ ਟੀਮ ਵੱਲੋ ਹੋਵੇ । ਇਸ ਟੀਮ ਦੇ ਮੁੱਖੀ ਮਿਸਟਰ ਯੂਗੰਧਰ ਨੂੰ ਦਿੱਤੀ ਗਈ ਐਕਸ ਸੁਰੱਖਿਆ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸਾਜਿਸ ਹੀ ਸੀ । ਇੰਡੀਆ ਦੇ ਰੱਖਿਆ ਸਕੱਤਰ ਵੱਲੋ ਇਹ ਧਮਕੀ ਦੇਣਾ ਕਿ ਅਸੀ ਸਖ਼ਤੀ ਨਾਲ ਤੇ ਜ਼ਬਰ ਨਾਲ ਅੱਤਵਾਦ ਨੂੰ ਖਤਮ ਕਰ ਦੇਵਾਂਗੇ, ਇਹ ਮਾਰਨ ਦੀ ਨੀਤੀ ਤਾਂ ਹੀ ਦਹਿਸਤਗਰਦੀ ਸੋਚ ਨੂੰ ਹੋਰ ਅਗਾਹ ਲਿਜਾ ਰਹੀ ਹੈ । ਇਹ ਤਾਂ ਦੋਵਾਂ ਧਿਰਾਂ ਦੀ ਟੇਬਲਟਾਕ ਰਾਹੀ ਹੀ ਹੱਲ ਹੋ ਸਕਦੀ ਹੈ । ਨਾ ਕਿ ਗੋਲੀ-ਬੰਦੂਕ ਦੀ ਨੀਤੀ ਨਾਲ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਪ੍ਰਤੀ ਅਪਣਾਈ ਜ਼ਬਰ ਜੁਲਮ ਤੇ ਬੇਇਨਸਾਫ਼ੀ ਵਾਲੀਆ ਨੀਤੀਆ ਉਤੇ ਸੈਟਰ ਦੇ ਹੁਕਮਰਾਨਾਂ ਨੂੰ ਆਉਣ ਵਾਲੇ ਸਮੇ ਵਿਚ ਸਥਿਤੀ ਵਿਸਫੋਟਕ ਹੋਣ ਤੋ ਖਬਰਦਾਰ ਕਰਦੇ ਹੋਏ ਅਤੇ ਇਨ੍ਹਾਂ ਕੌਮਾਂ ਨੂੰ ਵਿਧਾਨ ਤੇ ਕਾਨੂੰਨ ਅਨੁਸਾਰ ਫੌਰੀ ਬਣਦਾ ਇਨਸਾਫ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵਰਣਨ ਕਰਨਾ ਜਰੂਰੀ ਹੈ ਕਿ 2002 ਵਿਚ ਜਦੋਂ ਮੌਜੂਦਾ ਵਜੀਰ ਏ ਆਜਮ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਦੇ ਨਿਜਾਮ ਥੱਲ੍ਹੇ ਸਾਜਸੀ ਢੰਗ ਨਾਲ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ 2013 ਵਿਚ ਗੁਜਰਾਤ ਵਿਚ ਬੀਤੇ 50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਅਤੇ ਆਪਣੀਆ ਜਮੀਨਾਂ ਘਰਾਂ ਦੇ ਮਾਲਕ ਬਣੇ 60 ਹਜਾਰ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬੇਜਮੀਨੇ ਤੇ ਬੇਘਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਨਹੀ ਮਿਲਿਆ । ਜ਼ਬਰ ਦੀ ਇੰਤਹਾ ਹੋ ਜਾਂਦੀ ਹੈ ਜਦੋ ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੋ ਹੁਣੇ ਹੀ ਰਾਅ ਚੀਫ ਸ੍ਰੀ ਪਰਾਗ ਜੈਨ ਲਗਾਏ ਗਏ ਹਨ, ਉਹਨਾਂ ਤੋ ਵੀ ਮੁਸਲਿਮ ਅਤੇ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਇਸ ਲਈ ਉਮੀਦ ਨਹੀ ਕੀਤੀ ਜਾ ਰਹੀ ਕਿਉਂਕਿ ਹੁਕਮਰਾਨਾਂ ਵੱਲੋ ਇਸ ਅਹਿਮ ਅਹੁਦੇ ਉਤੇ ਉਸ ਨੂੰ ਹੀ ਨਿਯੁਕਤ ਕੀਤਾ ਜਾਂਦਾ ਹੈ ਜੋ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੌਧੀ ਸੋਚ ਨੂੰ ਪੂਰਨ ਕਰਦਾ ਹੋਵੇ ਅਤੇ ਗੈਰ ਕਾਨੂੰਨੀ ਅਮਲ ਕਰਨ ਦਾ ਮਾਹਿਰ ਹੋਵੇ ।