ਯੂਕੇ ਦੀ 156 ਸਾਲ ਪੁਰਾਣੀ ‘ਰੌਇਲ ਟਰੇਨ’ ਸੇਵਾ ਹੋਵੇਗੀ ਸਮਾਪਤ
 ਲੰਡਨ- ਬਰਤਾਨੀਆ ਦੀ &lsquoਰੌਇਲ ਟਰੇਨ&rsquo ਹੁਣ ਜਲਦੀ ਹੀ ਆਖਰੀ ਵਾਰ ਸਟੇਸ਼ਨ ਤੋਂ ਰਵਾਨਾ ਹੋਵੇਗੀ। ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਕਿਹਾ ਕਿ ਕਿੰਗ ਚਾਰਲਸ (ਤੀਜੇ) ਨੇ ਸਵੀਕਾਰ ਕੀਤਾ ਹੈ ਕਿ ਮਹਾਰਾਣੀ ਵਿਕਟੋਰੀਆ ਦੇ ਸਮੇਂ ਤੋਂ ਚੱਲ ਰਹੀ ਇਹ ਰੇਲਗੱਡੀ ਬੰਦ ਕਰਨ ਦਾ ਸਮਾਂ ਆ ਗਿਆ ਹੈ, ਕਿਉਂਕਿ ਇਸ ਦੇ ਸੰਚਾਲਨ ਦੀ ਲਾਗਤ ਬਹੁਤ ਜ਼ਿਆਦਾ ਹੈ ਤੇ ਅਤੇ ਵੱਧ ਆਧੁਨਿਕ ਰੇਲ ਪ੍ਰਣਾਲੀਆਂ ਲਈ ਇਸ ਵਿੱਚ ਅਹਿਮ ਬਦਲਾਅ ਦੀ ਲੋੜ ਹੋਵੇਗੀ। ਸ਼ਾਹੀ ਮਹਿਲ ਦੇ ਵਿੱਤੀ ਮਾਮਲਿਆਂ ਦੇ ਇੰਚਾਰਜ ਜੇਮਸ ਚਾਰਲਸ ਨੇ ਕਿਹਾ, &lsquo&lsquoਭਵਿੱਖ ਵੱਲ ਵਧਦਿਆਂ ਸਾਨੂੰ ਅਤੀਤ &rsquoਚ ਬੱਝੇ ਨਹੀਂ ਰਹਿਣਾ ਚਾਹੀਦਾ।&rsquo&rsquo ਉਨ੍ਹਾਂ ਕਿਹਾ, &lsquo&lsquoਜਿਵੇਂ ਸ਼ਾਹੀ ਪਰਿਵਾਰ ਦੇ ਹੋਰ ਕੰਮ ਆਧੁਨਿਕ ਹੋਏ ਹਨ, ਉਸ ਤਰ੍ਹਾਂ ਹੁਣ ਸਮਾਂ ਆ ਗਿਆ ਹੈ ਅਸੀਂ ਇਸ ਰਵਾਇਤ ਨੂੰ ਸਨਮਾਨ ਨਾਲ ਵਿਦਾਇਗੀ ਦੇਈਏ।&rsquo&rsquo ਇਸ ਫ਼ੈਸਲੇ ਦਾ ਐਲਾਨ ਸ਼ਾਹੀ ਖਰਚਿਆਂ &rsquoਤੇ ਪੈਲੇਸ ਦੀ ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਟਰੇਨ ਦੇ ਨੌਂ ਡੱਬੇ ਹਨ। 2027 ਵਿੱਚ ਇਸ ਦੀ ਸਾਂਭ-ਸੰਭਾਲ ਸਬੰਧੀ ਕਰਾਰ ਖਤਮ ਹੋਣ ਤੋਂ ਪਹਿਲਾਂ ਇਸ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਰੇਲਗੱਡੀ ਮਹਾਰਾਣੀ ਵਿਕਟੋਰੀਆ ਨੇ 1869 ਵਿੱਚ ਆਪਣੀ ਯਾਤਰਾਵਾਂ ਲਈ ਚਲਾਈ ਸੀ।