ਮੁਹੰਮਦ ਸ਼ਮੀ ਨੂੰ ਹਾਈਕੋਰਟ ਤੋਂ ਝਟਕਾ, ਪਤਨੀ-ਧੀ ਨੂੰ ਗੁਜ਼ਾਰਾ ਭੱਤਾ ਦੇਣ ਦੇ ਹੁਕਮ
 
ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਸ਼ਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਅਤੇ ਧੀ ਆਇਰਾ ਹਰ ਮਹੀਨਾ 4 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਸ਼ਮੀ ਅਤੇ ਹਸੀਨ ਜਹਾਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਅਦਾਲਤ ਦਾ ਫੈਸਲਾ ਸੱਤ ਦਿਨ ਪਹਿਲਾਂ ਤੋਂ ਲਾਗੂ ਹੋਵੇਗਾ। ਸ਼ਮੀ ਨੂੰ ਇਹ ਰਕਮ ਗੁਜ਼ਾਰਾ ਭੱਤਾ ਵਜੋਂ ਦੇਣੀ ਪਵੇਗੀ। ਉਸ ਨੂੰ ਹਰ ਮਹੀਨੇ ਆਪਣੀ ਪਤਨੀ ਨੂੰ ਡੇਢ ਲੱਖ ਅਤੇ ਆਪਣੀ ਧੀ ਨੂੰ ਢਾਈ ਲੱਖ ਰੁਪਏ ਖਰਚਿਆਂ ਲਈ ਦੇਣੇ ਪੈਣਗੇ।
ਜੱਜ ਅਜੈ ਕੁਮਾਰ ਮੁਖਰਜੀ ਦੀ ਬੈਂਚ ਨੇ ਹਸੀਨ ਜਹਾਂ ਦੀ ਪਟੀਸ਼ਨ &lsquoਤੇ ਹੁਕਮ ਪਾਸ ਕੀਤਾ ਅਤੇ ਭਾਰਤੀ ਕ੍ਰਿਕਟਰ ਨੂੰ ਹਰ ਮਹੀਨੇ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ। ਜੱਜ ਨੇ ਮੰਗਲਵਾਰ (1 ਜੁਲਾਈ) ਨੂੰ ਆਪਣੇ ਹੁਕਮ ਵਿੱਚ ਕਿਹਾ, &ldquoਮੇਰੀ ਰਾਏ ਵਿੱਚ ਪਟੀਸ਼ਨਕਰਤਾ ਨੰਬਰ 1 (ਪਤਨੀ) ਨੂੰ ਪ੍ਰਤੀ ਮਹੀਨਾ 1.5 ਲੱਖ ਰੁਪਏ ਅਤੇ ਉਨ੍ਹਾਂ ਦੀ ਧੀ ਨੂੰ ਪ੍ਰਤੀ ਮਹੀਨਾ 2.5 ਲੱਖ ਰੁਪਏ ਦੇਣਾ ਦੋਵਾਂ ਦੀ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਹੋਵੇਗਾ।&rdquo ਅਦਾਲਤ ਨੇ ਇਹ ਵੀ ਕਿਹਾ ਕਿ ਸ਼ਮੀ ਆਪਣੀ ਧੀ ਲਈ ਤੈਅ ਰਕਮ ਤੋਂ ਵੱਧ ਸਿੱਖਿਆ ਜਾਂ ਹੋਰ ਖਰਚਿਆਂ ਲਈ ਸਵੈ-ਇੱਛਾ ਨਾਲ ਯੋਗਦਾਨ ਪਾਉਣ ਲਈ ਅਜ਼ਾਦ ਹੈ।