ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਨੇ ਕੀਤਾ ਦਲਜੀਤ ਦੁਸਾਂਝ ਦਾ ਸਮਰਥਨ: ਗਿਲਚੀਆਂ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਦੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਗਿਲਚੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਗਾਇਕ ਤੇ ਕਲਾਕਾਰ ਦਲਜੀਤ ਦੁਸਾਂਝ ਦਾ ਸਮਰਥਨ ਕਰਦੇ ਹਨ ਤੇ ਉਹਨਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਸਖ਼ਤ ਨਿੰਦਾ ਕਰਦੇ ਹਨ। ਉਹਨਾਂ ਕਿਹਾ ਕਿ ਦਲਜੀਤ ਦੁਸਾਂਝ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਲਮ ਬਰਦਾਰ ਹੈ। ਉਸ ਨੇ ਪੰਜਾਬ ਦਾ ਵਿਸ਼ਵ ਭਰ ਵਿੱਚ ਨਾਂ ਉੱਚਾ ਕੀਤਾ ਹੈ ਤੇ ਸਿੱਖੀ ਸ਼ਾਨ ਨੂੰ ਉਭਾਰਿਆ ਹੈ। ਉਸ ਦਾ ਅਜੋਕਾ ਵਿਰੋਧ ਚਾਹੇ ਉਸਦੀ ਸਫਲਤਾ ਨਾਲ ਸਾੜਾ ਹੈ, ਪਰ ਅਸਲ ਵਿੱਚ ਇਹ ਸਮੁੱਚੇ ਪੰਜਾਬ ਦਾ ਵਿਰੋਧ ਹੈ । ਉਹਨਾਂ ਹੋਰ ਕਿਹਾ ਕਿ ਦਲਜੀਤ ਦੁਸਾਂਝ ਪੰਜਾਬ ਦੀ ਹਰ ਸਮੱਸਿਆ ਜਾਂ ਹਰ ਅੰਦੋਲਨ ਦੇ ਨਾਲ ਖਲੋਤਾ ਰਿਹਾ ਹੈ ਤੇ ਪੰਜਾਬ ਦੇ ਹੱਕਾਂ ਦੇ ਹੱਕ ਵਿੱਚ ਤਕੜਾ ਸਟੈਂਡ ਲੈਦਾ ਰਿਹਾ ਹੈ। ਉਸ ਨੇ ਵਿਸ਼ਵ ਭਰ ਵਿੱਚ ਪੰਜਾਬ ਦਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ ਹੈ। ਇਸ ਲਈ ਇੰਡੀਅਨ ਓਵਰਸੀਜ਼ ਕਾਂਗਰਸ ਉਸ ਦਾ ਸਮਰਥਨ ਕਰਦੀ ਹੈ ਅਤੇ ਇਸ ਸਮੇਂ ਉਸ ਦੇ ਨਾਲ ਖਲੋਤੀ ਹੈ। ਉਸ ਦੀ ਫਿਲਮ &lsquoਸਰਦਾਰ ਜੀ 3 ਭਾਰਤ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਤੇ ਪੰਜਾਬੀਆਂ ਨੂੰ ਇਸ ਦਾ ਵੱਧ ਚੜ ਕੇ ਸਵਾਗਤ ਕਰਨਾ ਚਾਹੀਦਾ ਹੈ।