ਕਪਿਲ ਸ਼ਰਮਾ ਨੇ ਸਰੀ ’ਚ ‘Kap’s Café’ ਖੋਲ੍ਹਿਆ
ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਕੈਫੇ ਖੋਲ੍ਹਿਆ ਹੈ ਜਿਸ ਦਾ ਨਾਮ Kap&rsquos Café (ਕੈਪ&rsquoਸ ਕੈਫੇ) ਰੱਖਿਆ ਗਿਆ ਹੈ।  ਇਹ ਕੈਫੇ ਸਰੀ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ। ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ ਦੱਖਣ ਏਸ਼ਿਆਈ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ।
ਹਫ਼ਤੇ ਦੇ ਆਖਰੀ ਦਿਨਾਂ &rsquoਚ ਸ਼ੁਰੂ ਕੀਤੇ ਕੈਫੇ ਦੇ ਬਾਹਰ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਕੈਫੇ ਨੂੰ ਲੈ ਕੇ ਇੰਸਟਾਗ੍ਰਾਮ ਵਿਚ ਕੁਝ ਸਟੋਰੀਜ਼ ਪਾਈਆਂ ਗਈਆਂ ਹਨ। ਜਿਸ ਥਾਂ &rsquoਤੇ ਕੈਫੇ ਖੁੱਲ੍ਹਿਆ ਹੈ ਉਹ ਪਹਿਲਾਂ ਹੀ ਸਥਾਨਕ ਲੋਕਾਂ ਅਤੇ ਪ੍ਰਸ਼ੰਸਕਾਂ ਲਈ ਆਰਾਮਦਾਇਕ ਹੈਂਗਆਊਟ ਵਜੋਂ ਮਕਬੂਲ ਹੈ।