ਮਸਕ ਵੱਲੋਂ ਨਵੀਂ ਪਾਰਟੀ ਦਾ ਐਲਾਨ ‘ਮੂਰਖ਼ਤਾਪੂਰਨ’ ਕਦਮ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਐਲਨ ਮਸਕ ਦੀ ਆਲੋਚਨਾ ਕਰਦਿਆਂ ਉਸ ਦੇ ਇਸ ਕਦਮ ਨੂੰ &lsquoਮੂਰਖ਼ਤਾਪੂਰਨ&rsquo ਕਰਾਰ ਦਿੱਤਾ ਅਤੇ ਕਿਹਾ ਕਿ ਮਸਕ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਏ ਹਨ। ਕਦੇ ਟਰੰਪ ਦੇ ਸਹਿਯੋਗੀ ਮੰਨੇ ਜਾਣ ਵਾਲੇ ਅਮਰੀਕੀ ਅਰਬਪਤੀ ਮਸਕ ਨੇ ਸ਼ਨਿਚਰਵਾਰ ਨੂੰ &lsquoਐਕਸ&rsquo &rsquoਤੇ ਪੋਸਟ &rsquoਚ ਕਿਹਾ ਸੀ ਕਿ ਉਨ੍ਹਾਂ ਮੁਲਕ &rsquoਚ ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀਆਂ ਨੂੰ ਚੁਣੌਤੀ ਦੇਣ ਲਈ &lsquoਅਮਰੀਕਨ ਪਾਰਟੀ&rsquo ਦਾ ਗਠਨ ਕੀਤਾ ਹੈ। ਐਤਵਾਰ ਨੂੰ ਏਅਰ ਫੋਰਸ ਵਨ &rsquoਚ ਸਵਾਰ ਹੋਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, &lsquo&lsquoਮੈਨੂੰ ਲੱਗਦਾ ਹੈ ਕਿ ਤੀਜੀ ਪਾਰਟੀ ਸ਼ੁਰੂ ਕਰਨਾ ਮੂਰਖ਼ਤਾ ਹੈ। ਹਮੇਸ਼ਾ ਦੋ ਪਾਰਟੀ ਪ੍ਰਣਾਲੀ ਰਹੀ ਹੈ ਅਤੇ ਤੀਜੀ ਪਾਰਟੀ ਬਣਾਉਣ ਨਾਲ ਸਿਰਫ਼ ਭਰਮ ਫੈਲੇਗਾ।&rsquo&rsquo ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ &rsquoਤੇ ਟਰੰਪ ਨੇ ਲਿਖਿਆ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਐਲਨ ਮਸਕ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ, &lsquo&lsquoਅਮਰੀਕਾ &rsquoਚ ਤੀਜੀ ਪਾਰਟੀ ਦਾ ਇਕ ਹੀ ਕੰਮ ਪੂਰੀ ਤਰ੍ਹਾਂ ਨਾਲ ਭੰਬਲਭੂਸਾ ਅਤੇ ਬਦਅਮਨੀ ਪੈਦਾ ਕਰਨਾ ਹੁੰਦਾ ਹੈ।&rsquo&rsquo ਉਨ੍ਹਾਂ ਦਾਅਵਾ ਕੀਤਾ ਕਿ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਸਕ ਦੀ ਸਿਆਸੀ ਪਹਿਲ ਇਲੈਕਟ੍ਰਿਕ ਵਾਹਨਾਂ ਦੀ ਖ਼ਰੀਦ ਨੂੰ ਹੱਲਾਸ਼ੇਰੀ ਦੇਣ ਵਾਲੀ ਸਬਸਿਡੀ ਖ਼ਤਮ ਕਰਨ ਦੀ ਯੋਜਨਾ ਤੋਂ ਨਾਰਾਜ਼ ਹੋ ਕੇ ਸ਼ੁਰੂ ਹੋਈ ਹੈ।