image caption:

ਜਾਬ ਵੱਲੋਂ ਪਾਣੀਆਂ ਦਾ ਝਗੜਾ ਨਿਬੇੜਨ ਲਈ ਫਾਰਮੂਲਾ ਪੇਸ਼

ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੀ ਉਸਾਰੀ ਦੇ ਮੁੱਦੇ &rsquoਤੇ ਅੱਜ ਚੌਥੇ ਗੇੜ ਦੀ ਵਿਚੋਲਗੀ ਵਾਰਤਾ ਦਿੱਲੀ ਵਿੱਚ ਕਾਫੀ ਸੁਖਾਵੇਂ ਮਾਹੌਲ &rsquoਚ ਹੋਈ, ਜਿਸ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਲ ਹੋਏ। ਕਰੀਬ ਡੇਢ ਘੰਟਾ ਚੱਲੀ ਇਸ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਤਾਂ ਸਾਹਮਣੇ ਨਹੀਂ ਆਇਆ ਪ੍ਰੰਤੂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ &rsquoਤੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਪੰਜਾਬ ਤੇ ਹਰਿਆਣਾ ਵਿਚਾਲੇ ਅਗਲੀ ਮੀਟਿੰਗ ਹੁਣ 5 ਅਗਸਤ ਨੂੰ ਹੋਵੇਗੀ।