ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਨਾਮੀਬੀਆ ਦੀ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਵੱਲੋਂ ਨਾਮੀਬੀਆ ਦੇ ਸਰਬਉੱਚ ਨਾਗਰਿਕ ਸਨਮਾਨ &lsquoਆਰਡਰ ਆਫ ਦਿ ਮੋਸਟ ਏਂਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ&rsquo ਨਾਲ ਸਨਮਾਨਤ ਕੀਤਾ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਾਮੀਬੀਆ ਨਾਲ ਦੁਵੱਲਾ ਸਹਿਯੋਗ ਵਧਾਉਣਾ ਚਾਹੁੰਦਾ ਹੈ, ਜੋ ਅਫਰੀਕਾ ਵਿੱਚ &lsquoਅਹਿਮ ਅਤੇ ਭਰੋਸੇਮੰਦ ਭਾਈਵਾਲ&rsquo ਹੈ। ਮੋਦੀ ਆਪਣੀ ਪੰਜ ਮੁਲਕਾਂ ਦੀ ਫੇਰੀ ਦੇ ਆਖਰੀ ਪੜਾਅ ਤਹਿਤ ਨਾਮੀਬੀਆ ਪੁੱਜੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਨਾਮੀਬੀਆ ਦੀ ਇਹ ਪਹਿਲੀ ਅਤੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਤੀਜੀ ਯਾਤਰਾ ਹੈ।