ਯੂਏਈ ਵੱਲੋਂ ਗੋਲਡਨ ਵੀਜ਼ਾ ਨਿਯਮਾਂ ਸਬੰਧੀ ਰਿਪੋਰਟਾਂ ਦਾ ਖੰਡਨ
ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਪਛਾਣ, ਨਾਗਰਿਕਤਾ, ਚੁੰਗੀ ਅਤੇ ਬੰਦਰਗਾਹ ਸੁਰੱਖਿਆ ਸਬੰਧੀ ਫੈਡਰੇਸ਼ਨ ਅਥਾਰਿਟੀ (ਆਈਸੀਪੀ) ਨੇ ਦੇਸ਼ ਵੱਲੋਂ ਕੁੱਝ ਮੁਲਕਾਂ ਦੇ ਲੋਕਾਂ ਨੂੰ ਤਾਉਮਰ ਗੋਲਡਨ ਵੀਜ਼ਾ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਯੂਏਈ ਅਧਿਕਾਰੀਆਂ ਵੱਲੋਂ ਗੋਲਡਨ ਵੀਜ਼ਾ ਸਬੰਧੀ ਅਰਜ਼ੀਆਂ ਦੀ ਪੁਸ਼ਟੀ ਕਰਨ ਅਤੇ ਅੱਗੇ ਭੇਜਣ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਆਈਸੀਪੀ ਨੇ ਕਿਹਾ ਕਿ ਕੁੱਝ ਸਥਾਨਕ ਮੀਡੀਆ ਨੇ ਇਸ ਖ਼ਬਰ ਦੀ ਗ਼ਲਤ ਵਿਆਖਿਆ ਕੀਤੀ ਅਤੇ ਇਸ ਨੂੰ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਸਿੱਧਾ ਤਰੀਕਾ ਦੱਸਿਆ, ਜੋ ਸੱਚ ਨਹੀਂ ਹੈ। ਆਈਸੀਪੀ ਨੇ ਇਸ ਗੱਲ &rsquoਤੇ ਜ਼ੋਰ ਦਿੱਤਾ ਕਿ ਸਾਰੀਆਂ ਗੋਲਡਨ ਵੀਜ਼ਾ ਅਰਜ਼ੀਆਂ ਯੂਏਈ ਦੇ ਅੰਦਰ ਅਧਿਕਾਰਤ ਸਰਕਾਰੀ ਚੈਨਲਾਂ ਰਾਹੀਂ ਨਿਪਟਾਈਆਂ ਜਾਂਦੀਆਂ ਹਨ।