image caption:

ਸੋਕੇ ਕਾਰਨ ਸਸਕੈਚਵਨ ਦੇ ਚਾਰ ਇਲਾਕਿਆਂ ਚ ਐਮਰਜਂਸੀ ਦਾ ਐਲਾਨ

ਵੈਨਕੂਵਰ ,ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਸਸਕੈਚਵਨ ਸੂਬੇ ਚ ਪੈ ਰਹੀ ਗਰਮੀ ਅਤੇ ਬਰਸਾਤ ਦੀ ਘਾਟ ਕਾਰਨ ਉਥੋਂ ਦੇ ਚਾਰ ਇਲਾਕਿਆਂ 'ਚ ਸੋਕੇ ਦੀ ਸਥਿਤੀ ਬਣ ਜਾਣ ਕਾਰਨ ਐਮਰਜਂਸੀ ਹਾਲਾਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਥੋਂ ਦੇ ਸਥਾਨਕ ਕਿਸਾਨਾਂ ਮੁਤਾਬਕ ਬਰਸਾਤ ਘੱਟ ਅਤੇ ਵਧੇਰੇ ਗਰਮੀ ਪੈਣ ਕਾਰਨ ਫਸਲਾਂ ਤੇ ਬਹੁਤ ਪ੍ਰਭਾਵਿਤ ਹੋਈਆਂ ਹਨ। ਕਿਉਂਕਿ ਇੱਥੇ ਪਾਣੀ ਦੇ ਬਦਲਵੇਂ ਪ੍ਰਬੰਧ ਨਹੀਂ ਹਨ| ਜਿਸ ਕਾਰਨ ਬਹੁ ਗਿਣਤੀ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਚ ਲੰਘ ਰਹੇ ਹਨ ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹੀ ਉਥੋਂ ਦੇ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ ਜੋ ਸੂਬਾਈ ਸਰਕਾਰ ਅਤੇ ਫੈਡਰਲ ਸਰਕਾਰ ਦੇ ਧਿਆਨ ਚ ਉਕਤ ਮਾਮਲਾ ਲਿਆ ਕੇ ਸੋਕੇ ਦੀ ਮਾਰ ਨਾਲ ਜੂਝ ਰਹੇ ਕਿਸਾਨਾਂ ਲਈ ਕੋਈ ਰਾਹਤ ਪੈਕਜ ਐਲਾਨਿਆ ਜਾ ਸਕੇ ਸੋਕੇ ਦਾ ਸ਼ਿਕਾਰ ਇਹਨਾਂ ਇਲਾਕਿਆਂ ਚ ਮੈਪਲ ਕ੍ਰੀਕ,ਫੋਕਸ ਵੈਲੀ ,ਇੰਟਰਪ੍ਰਾਈਜ਼ ਅਤੇ ਬਿਗ ਸਟਰੀਕ ਦੇ ਦਿਹਾਤੀ ਇਲਾਕੇ ਸ਼ਾਮਲ ਹਨ।|