image caption:

ਐਬਸਫੋਰਡ ਚ ਸੱਭਿਆਚਾਰਕ ਮੇਲਾ 19 ਜੁਲਾਈ ਨੂੰ - ਤਿਆਰੀਆਂ ਮੁਕੰਮਲ

ਵੈਨਕੂਵਰ,ਜੁਲਾਈ (ਮਲਕੀਤ ਸਿੰਘ )-ਇੰਡੋ - ਕੈਨੇਡੀਅਨ ਯੂਥ ਕਲੱਬ ਦੇ ਸਹਿਯੋਗ ਨਾਲ ਪੰਜਾਬੀਆਂ ਦੇ ਸੰਘਣੀ ਵੱਸੋਂ ਵਾਲੇ ਐਬਸਫੋਰਡ ਸ਼ਹਿਰ ਦੇ ਰੋਟਰੀ ਕਲੱਬ ਚ 19 ਜੁਲਾਈ ਨੂੰ ਸਲਾਨਾ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰਵਿੰਦਰ ਸਿੰਘ ਤੂਰ ਅਤੇ ਉਹਨਾਂ ਦੇ ਸਾਥੀਆਂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਮੇਲੇ ਚ ਉੱਘੇ ਪੰਜਾਬੀ ਗਾਇਕ ਹਰਿੰਦਰ ਸੰਧੂ ,ਸੱਜਣ ਅਦੀਬ, ਅਮਨਦੀਪ ਕੌਰ ,ਸੁਰਿੰਦਰ ਮਾਨ ,ਕਰਮਜੀਤ ਕੰਮੋ ,ਅਮਨ ਰੋਜੀ ,ਵੀਤ ਬਲਜੀਤ, ਰਿੱਪੀ ਗਰੇਵਾਲ, ਕੋਰੇ ਵਾਲਾ ਮਾਨ ,ਹੈਰੀ ਸੰਧੂ ,ਜੋਨ ਬੇਦੀ ,ਲਾਟੀ ਔਲਖ
ਦੀਪਾ ਬਿਲਾਸਪੁਰ, ਅਤੇ ਏਕ ਨੂਰ ਧਾਲੀਵਾਲ ਆਪੋ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਇਸ ਦੌਰਾਨ ਰੱਸਾ ਕੱਸੀ ਦੇ ਮੁਕਾਬਲਿਆਂ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ|