ਇਮੀਗਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ, ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪਰਵਾਸੀ ਗ੍ਰਿਫਤਾਰ
 ਕੈਮਾਰੀਲੋ - ਅਮਰੀਕਾ ਦੇ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਭੰਗ (ਕੈਨਾਬਿਸ) ਦੇ ਦੋ ਖੇਤਾਂ &rsquoਤੇ ਛਾਪੇਮਾਰੀ ਕਰਦਿਆਂ ਲਗਪਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ &rsquoਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦਾ ਸ਼ੱਕ ਹੈ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛਾਪੇਮਾਰੀ ਵੀਰਵਾਰ ਨੂੰ ਕੀਤੀ ਗਈ ਸੀ।
ਘਟਨਾ ਸਥਾਨ &rsquoਤੇ ਮੌਜੂਦ ਲੋਕਾਂ ਨੇ ਛਾਪੇਮਾਰੀ ਦਾ ਵਿਰੋਧ ਕੀਤਾ, ਜਿਸ ਕਾਰਨ ਕੁਝ ਦੇਰ ਲਈ ਹਾਲਾਤ ਤਣਾਅਪੂਰਨ ਹੋ ਗਏ ਸਨ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਵੀਰਵਾਰ ਨੂੰ ਕੈਲੀਫੋਰਨੀਆ ਦੇ ਕਾਰਪਿਨਟੇਰੀਆ ਅਤੇ ਕੈਮਾਰੀਲੋ ਵਿੱਚ ਅਪਰਾਧਿਕ ਤਲਾਸ਼ੀ ਵਾਰੰਟ &rsquoਤੇ ਕਾਰਵਾਈ ਕੀਤੀ ਅਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦੇ ਸ਼ੱਕ ਵਿੱਚ ਕੁਝ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ।