ਗਾਜ਼ਾ ਵਿੱਚ ਭੁੱਖ ਅਤੇ ਜ਼ਖ਼ਮੀ ਹੋਣ ਕਾਰਨ 798 ਲੋਕਾਂ ਦੀ ਗਈ ਜਾਨ
  ਗਾਜ਼ਾ ਵਿੱਚ ਮਾਨਵਤਾਵਾਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ (OHCHR) ਦੀ ਤਾਜ਼ਾ ਰਿਪੋਰਟ ਮੁਤਾਬਕ, ਮਈ ਦੇ ਅੰਤ ਤੋਂ ਹੁਣ ਤੱਕ ਗਾਜ਼ਾ ਵਿੱਚ ਸਹਾਇਤਾ ਕੇਂਦਰਾਂ ਅਤੇ ਰਾਹਤ ਕਾਫਲਿਆਂ ਦੇ ਨੇੜੇ ਘੱਟੋ-ਘੱਟ 798 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚੋਂ 615 ਮੌਤਾਂ ਉਹਨਾਂ ਸਥਾਨਾਂ 'ਤੇ ਹੋਈਆਂ ਜਿੱਥੇ US ਅਤੇ ਇਜ਼ਰਾਈਲ-ਸਮਰਥਿਤ Gaza Humanitarian Foundation (GHF) ਵੱਲੋਂ ਸਹਾਇਤਾ ਵੰਡ ਕੀਤੀ ਜਾ ਰਹੀ ਸੀ, ਜਦਕਿ 183 ਹੋਰ ਮੌਤਾਂ ਯੂਐਨ ਅਤੇ ਹੋਰ ਰਾਹਤ ਕਾਫਲਿਆਂ ਦੇ ਰਸਤੇ 'ਤੇ ਹੋਈਆਂ। OHCHR ਨੇ ਰਿਪੋਰਟ ਕੀਤਾ ਕਿ ਜ਼ਿਆਦਾਤਰ ਜ਼ਖ਼ਮੀ ਲੋਕਾਂ ਨੂੰ ਗੋਲੀ ਲੱਗਣ ਦੇ ਜ਼ਖ਼ਮ ਹਨ। ਇਹ ਸਥਿਤੀ ਮਾਨਵਤਾਵਾਦੀ ਨਿਰਪੱਖਤਾ ਦੇ ਮਿਆਰਾਂ ਦੀ ਉਲੰਘਣਾ ਕਰਦੀ ਹੈ ਅਤੇ ਸੰਯੁਕਤ ਰਾਸ਼ਟਰ ਸਮੇਤ ਕਈ ਅੰਤਰਰਾਸ਼ਟਰੀ ਸੰਸਥਾਵਾਂ ਨੇ ਇਸ ਮਾਡਲ ਦੀ ਤੀਖੀ ਆਲੋਚਨਾ ਕੀਤੀ ਹੈ।