image caption:

‘ਕੌਰਨਾਮਾ-2’ ਜਨਰਲ ਸ਼ਹੀਦ ਭਾਈ ਪੰਜਵੜ੍ਹ ਦੀ ਬਰਸੀ ’ਤੇ ਸ਼ਹੀਦ ਸਿੰਘਣੀਆਂ ਦੇ ਵਾਰਸਾਂ ਵੱਲੋਂ ਜਾਰੀ

 ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣਾ ਸਮੇਂ ਦੀ ਜਰੂਰਤ ਹੈ- ਬਾਬਾ ਹਰਦੀਪ ਸਿੰਘ ਮਹਿਰਾਜ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ &lsquoਕੌਰਨਾਮਾ-2&rsquo ਕੇ.ਸੀ.ਐਫ. ਦੇ ਦੂਜੇ ਮੁਖੀ ਜਨਰਲ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਇਤਿਹਾਸਕ ਧਰਤੀ ਪੰਜਵੜ੍ਹ ਤੋਂ ਜਾਰੀ ਕੀਤੀ ਗਈ। ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਵੱਲੋਂ ਆਰੰਭ ਕਰਵਾਈ ਤੇ ਖਾਲਸਤਾਨੀ ਚਿੰਤਕ ਭਾਈ ਦਲਜੀਤ ਸਿੰਘ ਦੀ ਅਗਵਾਈ &rsquoਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਇਹ ਕਿਤਾਬ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਦੇ ਵਾਰਸਾਂ ਤੇ ਬੀਬੀਆਂ ਵੱਲੋਂ ਸੰਗਤਾਂ ਦੇ ਸਨਮੁੱਖ ਕੀਤੀ ਗਈ। ਇਸ ਮੌਕੇ ਬੋਲਦਿਆ ਭਾਈ ਦਲਜੀਤ ਸਿੰਘ ਖਾਲਸਾ ਜੀ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਲਈ ਯਤਨ ਜਾਰੀ ਰੱਖਣ ਪ੍ਰਤੀ ਆਸਾਵੰਦ ਹੁੰਦਿਆ ਕਿਹਾ ਕਿ ਹੁਣ ਸਮਾਂ ਇਕੱਲੇ ਇਕੱਲੇ ਖਾੜਕੂ ਸਿੰਘ ਤੇ ਸਿੰਘਣੀ ਦੀ ਕੁਰਬਾਨੀ ਤੇ ਪ੍ਰਾਪਤੀਆਂ ਨੂੰ ਸਾਂਭਣ ਦਾ ਹੈ। ਉਹਨਾਂ ਖਾਲਸਾ ਰਾਜ ਦੇ ਸੰਕਲਪ ਨੂੰ ਸਪੱਸਟ ਕਰਦਿਆ ਕਿਹਾ ਕਿ ਇਹ ਸਾਰੀਆਂ ਕੁਰਬਾਨੀਆਂ ਖਾਲਸਤਾਨ ਦੀ ਸਥਾਪਨਾ ਲਈ ਸੀ ਨਾ ਕਿ ਕਿਸੇ ਪਾਰਲੀਮੈਂਟ ਰਾਹ ਪੈ ਕੇ ਵਜ਼ੀਰੀਆਂ ਹਾਸਲ ਕਰਨ ਲਈ। ਪੰਚ ਪ੍ਰਧਾਨੀ ਜਥੇ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਦੀ ਬੇਨਤੀ ਕਰਦਿਆ ਕਿਹਾ ਕਿ ਸਟੇਟ ਤੇ ਉਸ ਦੇ ਟੂਲਜ ਵੱਲੋਂ ਖਾੜਕੂ ਲਹਿਰ ਦੇ ਮਾਣਮੱਤੇ ਇਤਿਹਾਸ ਨੂੰ ਰੋਲਣ ਦਾ ਨਿਖਿੱਧ ਰੋਲ ਅਦਾ ਕੀਤਾ, ਉਹਨਾਂ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਇਤਿਹਾਸ ਤੋਂ ਪ੍ਰਰੇਣਾ ਲੈਣ ਦੀ ਅਪੀਲ ਵੀ ਕੀਤੀ। ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਜੁਝਾਰੂ ਲਹਿਰ ਨਾਲ ਗੈਂਗਸਟਰਵਾਦ ਨੂੰ ਜੋੜਨ ਦੀ ਸਾਜ਼ਿਸ਼ ਨੂੰ ਨਕਾਮ ਕਰਦਿਆ ਕਿਹਾ ਕਿ ਇਹ ਸ਼ਹੀਦ ਸਿੰਘਾਂ ਦਾ ਰਾਹ ਨਾ ਸੀ, ਨਾ ਹੈ ਤੇ ਨਾ ਹੀ ਰਹੇਗਾ। ਸ੍ਰੀ ਆਖੰਡ ਪਾਠ ਤੇ ਕੀਰਤਨ ਦੀ ਸਮਾਪਤੀ ਉਪਰੰਤ ਢਾਡੀ ਤੇ ਕਵੀਸਰੀ ਜਥਿਆਂ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਵੀਰ ਰਸ ਨਾਲ ਨਿਹਾਲ ਕੀਤਾ। ਇਲਾਕੇ ਦੇ ਵੱਡੀ ਗਿਣਤੀ &rsquoਚ ਸ਼ਹੀਦ ਸਿੰਘਾਂ ਦੇ ਵਾਰਸਾਂ ਨੂੰ ਸਨਮਾਨਤ ਵੀ ਕੀਤਾ ਗਿਆ। ਭਾਈ ਨਰਾਇਣ ਸਿੰਘ ਚੌੜਾ ਵੱਲੋਂ ਰਚਿਤ ਦਸਤਾਵੇਜ &lsquoਖਾਲਸਤਾਨ ਵਿਰੁੱਧ ਸਾਜ਼ਿਸ਼&rsquo ਦੀ ਕਾਪੀ ਸ਼ਹੀਦ ਭਾਈ ਲਾਭ ਸਿੰਘ ਦੇ ਸਪੁੱਤਰ ਭਾਈ ਰਾਜੇਸਵਰ ਸਿੰਘ ਨੂੰ ਵੀ ਭੇਂਟ ਕੀਤੀ ਗਈ। ਸਟੇਜ ਤੋਂ ਭਾਈ ਗੁਰਪਾਲ ਸਿੰਘ ਵੱਲੋਂ ਪੰਜਾਬੀ &rsquoਚ ਉਲੱਥਾ ਕੀਤੀ ਪੁਸਤਕ &lsquoਸਿੱਖ ਰਾਜ ਦਾ ਖਿਆਲ&rsquo ਵੀ ਜਾਰੀ ਕੀਤੀ ਗਈ। ਸ਼ਹੀਦੀ ਸਮਾਗਮ ਵਿੱਚ ਭੈਣ ਦਵਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ, ਭਾਈ ਦਲਜੀਤ ਸਿੰਘ ਪੰਜਵੜ੍ਹ, ਭੈਣ ਅੰਮ੍ਰਿਤ ਕੌਰ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ, ਭਾਊ ਬਲਦੇਵ ਸਿੰਘ ਪੰਜਵੜ੍ਹ, ਜਸਵੀਰ ਸਿੰਘ ਖਾਡੂਰ, ਭਾਈ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੰਝੀਆ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਪੰਥਕ ਜਥਾ ਮਾਲਵਾ ਤੇ ਮਾਝਾ ਦੇ ਸੇਵਾਦਾਰ, ਭਾਈ ਪਰਮਜੀਤ ਸਿੰਘ ਮਾਲੂਵਾਲ, ਲੇਖਕ ਭਾਈ ਸਰਬਜੀਤ ਸਿੰਘ ਘੁੰਮਾਣ ਤੇ ਵਾਰਸਤ ਪੰਜਾਬ ਦੇ ਤਰਸੇਮ ਸਿੰਘ ਝੰਡੂਖੇੜਾ ਆਦਿ ਵੀ ਸ਼ਾਮਲ ਸਨ।ਸਟੇਜ ਦੀ ਕਾਰਵਾਈ ਨੂੰ ਭਾਈ ਰਾਮ ਸਿੰਘ ਨੇ ਸੁਚੱਜੇ ਢੰਗ ਨਾਲ ਸੰਭਾਲਿਆ