image caption:

ਅਮਰੀਕਾ ਯੂਕਰੇਨ ਨੂੰ ਪੈਟ੍ਰਿਅਟ ਮਿਜ਼ਾਈਲਾਂ ਭੇਜੇਗਾ

 ਰੂਸ-ਯੂਕਰੇਨ ਜੰਗ ਵਿਚ ਵਧ ਰਹੇ ਤਣਾਅ ਦੇ ਮੱਦੇਨਜ਼ਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਯੂਕਰੇਨ ਨੂੰ ਪੈਟ੍ਰਿਅਟ ਏਅਰ ਡਿਫੈਂਸ ਮਿਜ਼ਾਈਲਾਂ ਭੇਜੇਗਾ। ਟਰੰਪ ਨੇ ਇਹ ਫੈਸਲਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਅਪੀਲ ਤੋਂ ਬਾਅਦ ਲਿਆ, ਜਿਸ ਵਿੱਚ ਉਨ੍ਹਾਂ ਨੇ ਰੂਸੀ ਹਮਲਿਆਂ ਤੋਂ ਬਚਾਅ ਲਈ ਹੋਰ ਰੱਖਿਆਤਮਕ ਹਥਿਆਰਾਂ ਦੀ ਮੰਗ ਕੀਤੀ ਸੀ।

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਉਨ੍ਹਾਂ ਨੂੰ ਪੈਟ੍ਰਿਅਟ ਭੇਜਾਂਗੇ, ਜੋ ਉਨ੍ਹਾਂ ਨੂੰ ਬਹੁਤ ਜ਼ਰੂਰੀ ਹਨ, ਕਿਉਂਕਿ (ਰੂਸੀ ਰਾਸ਼ਟਰਪਤੀ) ਪੁਤਿਨ ਦਿਨ ਵੇਲੇ ਚੰਗੀਆਂ ਗੱਲਾਂ ਕਰਦੇ ਹਨ, ਪਰ ਰਾਤ ਨੂੰ ਬੰਬਾਰੀ ਕਰ ਦਿੰਦੇ ਹਨ।"
ਟਰੰਪ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਮਿਜ਼ਾਈਲਾਂ ਯੂਰਪੀਅਨ ਯੂਨੀਅਨ ਦੀ ਵਿੱਤੀ ਮਦਦ ਨਾਲ ਭੇਜੀਆਂ ਜਾਣਗੀਆਂ, ਅਮਰੀਕਾ ਇਸ ਲਈ ਖ਼ਰਚ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਬਹੁਤ ਹੀ ਆਧੁਨਿਕ ਫੌਜੀ ਉਪਕਰਣ ਭੇਜਾਂਗੇ ਅਤੇ ਉਹ ਸਾਨੂੰ ਇਸਦਾ 100 ਪ੍ਰਤੀਸ਼ਤ ਭੁਗਤਾਨ ਕਰਨਗੇ।" ਟਰੰਪ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਪੈਟ੍ਰਿਅਟ ਮਿਜ਼ਾਈਲਾਂ ਭੇਜੀਆਂ ਜਾਣਗੀਆਂ, ਪਰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਇਹ ਕਦਮ ਯੂਕਰੇਨ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ, ਖਾਸ ਕਰਕੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਅ ਲਈ।