image caption:

ਲੰਡਨ ਦੇ ਪਾਰਲੀਮੈਂਟ ਸਕੁਏਅਰ ਚ ਫਲਸਤੀਨ ਦੇ ਹੱਕ ਵਿੱਚ ਮੁਜ਼ਾਹਰਾ ਕਰਦੇ 72 ਤੋਂ ਵੱਧ ਗ੍ਰਿਫ਼ਤਾਰ

ਲੰਡਨ &rsquoਚ ਮੈਟਰੋਪੌਲੀਟਨ ਪੁਲੀਸ ਨੇ ਦੱਸਿਆ ਕਿ ਦੁਪਹਿਰ ਤੱਕ 42 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਗ੍ਰਿਫ਼ਤਾਰੀਆਂ ਇੱਕ ਪਾਬੰਦੀਸ਼ੁਦਾ ਜਥੇਬੰਦੀ ਦੀ ਹਮਾਇਤ ਕਰਨ ਦੇ ਦੋਸ਼ ਹੇਠ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਨਾਅਰੇ ਲਾਉਣ, ਕਾਲੇ ਕੱਪੜੇ ਪਹਿਨਣ ਜਾਂ ਝੰਡੇ ਲਹਿਰਾਉਣ ਅਤੇ ਚਿੰਨ੍ਹ ਜਾਂ ਲੋਗੋ ਜਿਹੀਆਂ ਚੀਜ਼ਾਂ ਪ੍ਰਦਰਸ਼ਿਤ ਕਰਨ ਦੇ ਦੋਸ਼ ਹੇਠ ਕੀਤੀਆਂ ਗਈਆਂ ਹਨ। ਇੱਕ ਹੋਰ ਵਿਅਕਤੀ ਨੂੰ ਹਮਲੇ ਦੇ ਦੋਸ਼ ਹੇਠ ਫੜਿਆ ਗਿਆ ਹੈ। ਗਰੇਟਰ ਮੈਨਚੈਸਟਰ ਪੁਲੀਸ ਅਨੁਸਾਰ ਮੈਨਚੈਸਟਰ &rsquoਚ 16 ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਦਕਿ ਸਾਊਥ ਵੇਲਜ਼ ਪੁਲੀਸ ਨੇ ਦੱਸਿਆ ਕਿ ਕਾਰਡਿਫ &rsquoਚ ਵੀ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੰਡਨ &rsquoਚ ਇਹ ਲਗਾਤਾਰ ਦੂਜਾ ਹਫ਼ਤਾ ਸੀ ਜਦੋਂ ਮੁਜ਼ਾਹਰਾਕਾਰੀ ਫਲਸਤੀਨ ਹਮਾਇਤੀ ਕਾਰਕੁਨ ਸਮੂਹ ਦੀ ਹਮਾਇਤ &rsquoਚ ਇਕੱਠੇ ਹੋਏ ਸਨ। ਇਸ ਇਕੱਠ ਨੂੰ ਗ਼ੈਰਕਾਨੂੰਨੀ ਐਲਾਨੇ ਜਾਣ ਦਾ ਮਤਲਬ ਹੈ ਕਿ ਇਸ ਜਥੇਬੰਦੀ ਦੀ ਹਮਾਇਤ ਕਰਨੀ ਅਪਰਾਧ ਮੰਨਿਆ ਜਾਵੇਗਾ।