ਸਾਇਨਾ ਨੇਹਵਾਲ ਨੇ ਪਤੀ ਪਾਰੂਪੱਲੀ ਕਸ਼ਯੱਪ ਤੋਂ ਵੱਖ ਹੋਣ ਦਾ ਕੀਤਾ ਐਲਾਨ
ਭਾਰਤੀ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਨੇ ਐਤਵਾਰ ਦੇਰ ਰਾਤ ਆਪਣੇ ਪਤੀ ਤੇ ਬੈਡਮਿੰਟਨ ਪਲੇਅਰ ਪਾਰੂਪੱਲੀ ਕਸ਼ਯੱਪ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੰਸਟਾਗ੍ਰਾਮ &lsquoਤੇ ਸਟੋਰੀ ਵਿਚ ਲਿਖਿਆ-ਬਹੁਤ ਸੋਚ-ਵਿਚਾਰ ਦੇ ਬਾਅਦ ਕਸ਼ਯੱਪ ਤੇ ਮੈਂ ਵੱਖ ਹੋਣ ਦਾ ਫੈਸਲਾ ਲਿਆ ਹੈ। ਸਾਇਨਾ ਨੇ ਲਿਖਿਆ ਜ਼ਿੰਦਗੀ ਕਦੇ-ਕਦੇ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿਚ ਲੈ ਜਾਂਦੀ ਹੈ। ਅਸੀਂ ਇਕ-ਦੂਜੇ ਲਈ ਸ਼ਾਂਤੀ ਤਰੱਕੀ ਤੇ ਉਭਰਨਾ ਚੁਣ ਰਹੇ ਹਾਂ। ਮੈਂ ਉਨ੍ਹਾਂ ਨਾਲ ਸਾਰੀਆਂ ਯਾਦਾਂ ਲਈ ਧੰਨਵਾਦੀ ਹਾਂ ਤੇ ਅੱਗੇ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ। ਸਾਡੀ ਨਿਜਤਾ ਨੂੰ ਸਮਝਣ ਤੇ ਉਸ ਦਾ ਸਨਮਾਨ ਕਰਨ ਲਈ ਧੰਨਵਾਦ।
ਸਾਇਨਾ ਨੇਹਵਾਲ ਨੇ 14 ਦਸੰਬਰ 2018 ਨੂੰ ਕਸ਼ਯੱਪ ਪਾਰੂਪੱਲੀ ਨਾਲ ਲਵਮੈਰਿਜ ਕੀਤੀ ਸੀ। ਦੋਵੇਂ 2007 ਤੋਂ ਰਿਲੇਸ਼ਨਸ਼ਿਪ ਵਿਚ ਸਨ। ਹਾਲਾਂਕਿ 2005 ਤੋਂ ਇਕ-ਦੂਜੇ ਨੂੰ ਜਾਣਦੇ ਸੀ। ਆਪਣੇ ਕਰੀਅਰ ਦੀ ਸ਼ੁਰੂਆਤੀ ਦਿਨਾਂ ਵਿਚ ਦੋਵੇਂ ਹੈਦਰਾਬਾਦ ਦੇ ਪੁਲੇਲਾ ਗੋਪੀਚੰਦ ਅਕੈਡਮੀ ਵਿਚ ਇਕੱਠੇ ਟ੍ਰੇਨਿੰਗ ਕਰਦੇ ਸਨ। ਸਾਇਨਾ ਨੇ ਹੈਦਰਾਬਾਦ ਵਿਚ ਪੀ. ਕਸ਼ੱਯਪ ਨਾਲ ਉਨ੍ਹਾਂ ਦੇ ਘਰ &lsquoਤੇ ਵਿਆਹ ਕੀਤਾ ਸੀ। ਇਸ ਵਿਚ ਸਿਰਫ ਪਰਿਵਾਰ ਤੇ ਕਰੀਬੀ ਦੋਸਤ ਸ਼ਾਮਲ ਹੋਏ ਸਨ। ਦੋਵਾਂ ਨੇ 16 ਦਸੰਬਰ 2018 ਨੂੰ ਹੈਦਰਾਬਾਦ ਦੇ ਨੋਵੋਟੇਲ ਹੋਲ ਵਿਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਸੀ।