ਲੰਡਨ ‘ਚ ਉਡਾਣ ਭਰਦਿਆਂ ਹੀ ਕ੍ਰੈਸ਼ ਹੋਇਆ ਛੋਟਾ ਜਹਾਜ਼
ਲੰਡਨ ਦੇ ਦੱਖਣ-ਪੂਰਬੀ ਤਟ &lsquoਤੇ ਸਥਿਤ ਸਾਊਐਂਡ ਏਅਰਪੋਰਟ &lsquoਤੇ ਬੀਤੇ ਦਿਨੀਂ ਇਕ ਛੋਟਾ ਜਹਾਜ਼ ਟੇਕਆਫ ਦੇ ਕੁਝ ਸੈਕੰਡ ਬਾਅਦ ਹਾਦਸਾਗ੍ਰਸਤ ਹੋ ਗਿਆ।ਪਲੇਨ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦਾ ਗੋਲਾ ਬਣ ਗਿਆ। ਹਾਦਸੇ ਦੇ ਤੁਰੰਤ ਬਾਅਦ ਏਅਰਪੋਰਟ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ ਹੈ ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਦਿ ਮਿਰਰ ਦੀ ਰਿਪੋਰਟ ਮੁਤਾਬਕ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 4 ਵਜੇ ਹੋਇਆ। ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੁਣ ਤੱਕ ਦੱਸੀ ਨਹੀਂ ਗਈ ਹੈ। ਹਾਦਸੇ ਦੇ ਕੁਝ ਹੀ ਮਿੰਟਾਂ ਵਿਚ ਸੋਸ਼ਲ ਮੀਡੀਆ &lsquoਤੇ ਅੱਗ ਤੇ ਕਾਲੇ ਧੂੰਏਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ। ਵੀਡੀਓ ਵਿਚ ਦੇਖਿਆ ਗਿਆ ਕਿ ਜਹਾਜ਼ ਸੜ ਰਿਹਾ ਸੀ ਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ ਵੱਲ ਭੱਜ ਰਹੀਆਂ ਸਨ। ਮੌਕੇ &lsquoਤੇ ਮੌਜੂਦ ਜਾਨ ਜਾਨਸਰ ਨੇ ਦੱਸਿਆ ਕਿ ਟੇਕਆਫ ਦੇ ਕੁਝ ਹੀ ਸੈਕੰਡ ਬਾਅਦ ਸੱਜੇ ਪਾਸੇ ਜਹਾਜ਼ ਝੁਕਿਆ, ਫਿਰ ਪਲਟਿਆ ਤੇ ਜ਼ਮੀਨ ਨਾਲ ਟਕਰਾ ਗਿਆ।