ਇਜ਼ਰਾਈਲੀ ਹਮਲੇ ’ਚ ਇਰਾਨ ਦੇ ਰਾਸ਼ਟਰਪਤੀ ਹੋ ਗਏ ਸਨ ਜ਼ਖ਼ਮੀ
ਪਿਛਲੇ ਮਹੀਨੇ ਇਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਦੀ ਜੰਗ ਹੋਈ ਸੀ। ਇਸ ਦੌਰਾਨ 16 ਜੂਨ ਨੂੰ ਇਜ਼ਰਾਈਲੀ ਹਮਲੇ ਵਿਚ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਅਨ ਜ਼ਖ਼ਮੀ ਹੋ ਗਏ ਸਨ। ਇਰਾਨੀ ਨਿਊਜ਼ ਏਜੰਸੀ ਫ਼ਾਰਸ ਨੇ ਇਹ ਜਾਣਕਾਰੀ ਦਿਤੀ ਹੈ।
ਇਜ਼ਰਾਈਲੀ ਫ਼ੌਜ ਦੇ ਕਹਿਰ ਨਾਲ ਜੁੜੀ ਇਕ ਹੋਰ ਘਟਨਾ &rsquoਚ ਅੱਜ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਜ਼ਰਾਈਲ ਹਮਾਸ ਜੰਗ ਵਿਚ ਹੁਣ ਤਕ ਮਰਨ ਵਾਲੇ ਲੋਕਾਂ ਦੀ ਗਿਣਤੀ 58,000 ਤੋਂ ਵੱਧ ਹੋ ਗਈ ਹੈ। ਗਾਜ਼ਾ ਪੱਟੀ &rsquoਚ ਐਤਵਾਰ ਨੂੰ ਕੀਤੇ ਗਏ ਹਮਲਿਆਂ &rsquoਚ ਪਾਣੀ ਇਕੱਠਾ ਕਰਨ ਵਾਲੀ ਥਾਂ ਉਤੇ 6 ਬੱਚਿਆਂ ਸਮੇਤ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।
ਸਿਹਤ ਮੰਤਰਾਲੇ ਨੇ ਅਪਣੀ ਗਿਣਤੀ ਵਿਚ ਨਾਗਰਿਕਾਂ ਅਤੇ ਲੜਾਕਿਆਂ ਵਿਚ ਫਰਕ ਨਹੀਂ ਕੀਤਾ ਪਰ ਕਿਹਾ ਕਿ ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ। 7 ਅਕਤੂਬਰ, 2023 ਨੂੰ ਹੋਏ ਹਮਲੇ ਵਿਚ ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਨੇ ਉੱਤਰੀ ਇਜ਼ਰਾਈਲ ਉਤੇ ਛਾਪੇਮਾਰੀ ਵਿਚ ਲਗਭਗ 1,200 ਲੋਕਾਂ ਦੀ ਹੱਤਿਆ ਕਰ ਦਿਤੀ ਸੀ ਅਤੇ 251 ਨੂੰ ਅਗਵਾ ਕਰ ਲਿਆ ਸੀ। ਇਰਾਨੀ ਨਿਊਜ਼ ਏਜੰਸੀ ਫ਼ਾਰਸ ਰਿਪੋਰਟ ਅਨੁਸਾਰ ਇਜ਼ਰਾਈਲ ਨੇ 16 ਜੂਨ ਨੂੰ ਤਹਿਰਾਨ ਦੇ ਪੱਛਮੀ ਹਿੱਸੇ ਵਿਚ ਇਕ ਇਮਾਰਤ &rsquoਤੇ 6 ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਉਸ ਸਮੇਂ ਇਮਾਰਤ ਵਿਚ ਦੇਸ਼ ਦੇ ਸੁਪਰੀਮ ਰਾਸ਼ਟਰੀ ਸੁਰੱਖਿਆ ਮੰਤਰੀ ਮੰਡਲ ਦੀ ਮੀਟਿੰਗ ਚੱਲ ਰਹੀ ਸੀ।