ਝੂਠੇ ਪੁਲਿਸ ਮੁਕਾਬਲੇ ਬੰਦ ਹੋਣ, ਐਸਜੀਪੀਸੀ ਦੀਆਂ ਚੋਣਾਂ ਦਾ ਤੁਰੰਤ ਐਲਾਨ ਹੋਵੇ, ਖਾਲਿਸਤਾਨ ਦੀ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ : ਬੀਬੀ ਜੈਤੋ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਵਿਚ ਜੋ ਮੌਜੂਦਾ ਪੰਜਾਬ ਸਰਕਾਰ ਅਤੇ ਪੁਲਿਸ ਵੱਲੋ ਬੀਤੇ ਸਮੇ ਦੇ ਦੁਖਾਂਤ ਨੂੰ ਫਿਰ ਦੁਹਰਾਉਦੇ ਹੋਏ ਜੋ ਪੰਜਾਬੀ ਅਤੇ ਸਿੱਖ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਦੇ ਦੁੱਖਦਾਇਕ ਅਮਲ ਸੁਰੂ ਕਰ ਦਿੱਤੇ ਗਏ ਹਨ, ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਜਿਥੇ ਜੋਰਦਾਰ ਨਿਖੇਧੀ ਕੀਤੀ ਗਈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੀਤੇ 16 ਸਾਲਾਂ ਤੋ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲ ਰੋਕੀਆ ਗਈਆ ਚੋਣਾਂ ਦਾ ਤੁਰੰਤ ਐਲਾਨ ਕਰਨ ਦੇ ਨਾਲ-ਨਾਲ ਪਾਰਟੀ ਦੇ ਕੌਮੀ ਮਿਸਨ ਖਾਲਿਸਤਾਨ ਲਈ ਨਿਰੰਤਰ ਦ੍ਰਿੜਤਾ ਨਾਲ ਬੀਬੀਆ ਵੱਲੋ ਵੀ ਜੱਦੋ ਜਹਿਦ ਵਿਚ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਗਿਆ। ਇਹ ਫੈਸਲੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੰਜਾਬ ਦੀਆਂ ਸੈਟਰ ਦੀਆਂ ਅਹੁਦੇਦਾਰ ਬੀਬੀਆ ਤੇ ਜਿ਼ਲ੍ਹਾ ਪ੍ਰਧਾਨ ਬੀਬੀਆ ਦੀ ਇਕ ਹੋਈ ਸੰਜੀਦਾ ਮੀਟਿੰਗ ਵਿਚ ਉਭਰਕੇ ਸਾਹਮਣੇ ਆਏ । ਇਸ ਮੀਟਿੰਗ ਵਿਚ ਸਮੁੱਚੀਆ ਬੀਬੀਆ ਨੇ ਇਕ ਆਵਾਜ ਵਿਚ ਇਹ ਵੀ ਮਤਾ ਪਾਸ ਕੀਤਾ ਕਿ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਭਰਤੀ ਮੁਹਿੰਮ ਚੱਲ ਰਹੀ ਹੈ, ਉਸ ਵਿਚ ਸਮੁੱਚੀਆਂ ਬੀਬੀਆ ਪਿੰਡ, ਸ਼ਹਿਰ ਪੱਧਰ ਤੱਕ ਤੇ ਮੁਹੱਲੇ, ਗਲੀਆ ਤੱਕ ਬੀਬੀਆ ਦੀ ਜੋਰਦਾਰ ਭਰਤੀ ਕਰਨ ਦੀਆਂ ਜਿੰਮੇਵਾਰੀਆ ਪੂਰਨ ਕਰਨਗੀਆ । ਬੀਬੀਆ ਨੇ ਇਕ ਮਤੇ ਵਿਚ ਕਿਸਾਨਾਂ, ਬੇਰੁਜਗਾਰਾਂ ਨੂੰ ਦਰਪੇਸ ਆ ਰਹੇ ਮਸਲਿਆ ਨੂੰ ਫੌਰੀ ਹੱਲ ਕਰਨ ਦੀ ਮੰਗ ਕਰਦੇ ਹੋਏ ਨਸਿਆ ਖਿਲਾਫ ਚੱਲ ਰਹੀ ਮੁਹਿੰਮ ਵਿਚ ਯੋਗਦਾਨ ਪਾਉਣ ਅਤੇ ਇਥੋ ਦੇ ਨਿਵਾਸੀਆ ਦੀ ਚੰਗੀ ਸਿਹਤ ਲਈ ਸਰਕਾਰ ਵੱਲੋ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਦੀ ਜੋਰਦਾਰ ਮੰਗ ਕੀਤੀ । ਜਿਥੇ ਝੂਠੇ ਪੁਲਿਸ ਮੁਕਾਬਲਿਆ ਦੀ ਸਖਤ ਨਿੰਦਾ ਕੀਤੀ ਗਈ, ਉਥੇ ਪੰਜਾਬ ਵਿਚ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ ਨੂੰ ਫੋਰੀ ਸਹੀ ਕਰਨ ਅਤੇ ਹਾਲਾਤ ਵਿਸਫੋਟਕ ਬਣਨ ਤੋ ਪਹਿਲੇ ਇਸ ਉਤੇ ਕਾਬੂ ਪਾਉਣ ਦੀ ਗੱਲ ਕਰਦੇ ਹੋਏ ਰਹਿੰਦੀਆ ਕਮੀਆ ਨੂੰ ਦੂਰ ਕਰਕੇ ਪੰਜਾਬੀਆ ਨੂੰ ਇਨਸਾਫ ਦੇਣ ਦੀ ਵੀ ਗੱਲ ਕੀਤੀ ਗਈ ।