ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਦਾ ਦੇਹਾਂਤ
ਬਜ਼ੁਰਗ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਦਾ ਅੱਜ ਇਥੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਧੀਰਜ ਕੁਮਾਰ ਮਨੋਜ ਕੁਮਾਰ ਦੀ ਫ਼ਿਲਮ &lsquoਰੋਟੀ ਕਪੜਾ ਔਰ ਮਕਾਨ&rsquo ਵਿਚ ਨਿਭਾਈ ਭੂਮਿਕਾ ਤੇ &lsquoਓਮ ਨਮ੍ਹਾ ਸ਼ਿਵਾਏ&rsquo ਤੇ &lsquoਅਦਾਲਤ&rsquo ਵਰਗੇ ਟੈਲੀਵਿਜ਼ਨ ਸ਼ੋਅਜ਼ ਦੇ ਨਿਰਮਾਣ ਲਈ ਮਕਬੂਲ ਸਨ। ਕੁਮਾਰ 79 ਸਾਲਾਂ ਦੇ ਸਨ। ਕੁਮਾਰ, ਜੋ ਪਿਛਲੇ ਕੁਝ ਸਮੇਂ ਤੋਂ ਨਿਮੋਨੀਆ ਦੀ ਲਾਗ ਤੋਂ ਪੀੜਤ ਸਨ, ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ।
ਕੁਮਾਰ ਦੇ ਨੇੜਲੇ ਸਹਾਇਕ ਤੇ ਪਰਿਵਾਰਕ ਦੋਸਤ ਅਜੈ ਸ਼ੁਕਲਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, &lsquo&lsquoਧੀਰਜ ਕੁਮਾਰ ਨੇ ਸਵੇਰੇ 11 ਵਜੇ ਦੇ ਕਰੀਬ ਆਖਰੀ ਸਾਹ ਲਏ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਤੇ ਉਨ੍ਹਾਂ ਨੂੰ ਬੁਖਾਰ, ਸਰਦੀ ਤੇ ਖਾਂਸੀ ਦੀ ਸ਼ਿਕਾਇਤ ਮਗਰੋਂ ਸ਼ਨਿੱਚਰਵਾਰ ਨੂੰ ਆਈਸੀਯੂ &rsquoਚ ਦਾਖ਼ਲ ਕਰਵਾਇਆ ਗਿਆ ਸੀ।&rsquo&rsquo ਸ਼ੁਕਲਾ ਨੇ ਕਿਹਾ ਕਿ ਬਜ਼ੁਰਗ ਅਦਾਕਾਰ ਦਾ ਸਸਕਾਰ ਬੁੱਧਵਾਰ ਨੂੰ ਪਵਨ ਹੰਸ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।