ਸੁਪਰੀਮ ਕੋਰਟ ਵੱਲੋਂ ਸਿੱਖਿਆ ਵਿਭਾਗ ਦੇ 1,400 ਕਰਮੀਆਂ ਨੂੰ ਕੱਢਣ ਦੀ ਪ੍ਰਵਾਨਗੀ
ਵਾਸ਼ਿੰਗਟਨ- ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਲੀਹ 'ਤੇ ਲਿਆਉਣ ਅਤੇ ਲਗਭਗ 1,400 ਕਰਮਚਾਰੀਆਂ ਦੀ ਛੁੱਟੀ ਦੀ ਇਜਾਜ਼ਤ ਦੇ ਦਿੱਤੀ ਹੈ।
ਤਿੰਨ ਲਿਬਰਲ ਜੱਜਾਂ ਦੇ ਅਸਹਿਮਤ ਹੋਣ ਦੇ ਬਾਵਜੂਦ ਅਦਾਲਤ ਨੇ ਸੋਮਵਾਰ ਨੂੰ ਬੋਸਟਨ ਵਿੱਚ ਯੂਐੱਸ ਜ਼ਿਲ੍ਹਾ ਜੱਜ ਮਯੋਂਗ ਜੌਨ ਦੇ ਇੱਕ ਹੁਕਮ ਨੂੰ ਰੋਕ ਦਿੱਤਾ, ਜਿਸ ਨੇ ਛੁੱਟੀਆਂ ਨੂੰ ਉਲਟਾਉਣ ਅਤੇ ਵਿਆਪਕ ਯੋਜਨਾ &rsquoਤੇ ਸਵਾਲ ਉਠਾਉਣ ਵਾਲਾ ਇੱਕ ਮੁੱਢਲਾ ਹੁਕਮ ਜਾਰੀ ਕੀਤਾ ਸੀ। ਜੌਨ ਨੇ ਲਿਖਿਆ, &lsquo&lsquoਛੁੱਟੀਆਂ ਸੰਭਾਵਤ ਤੌਰ &rsquoਤੇ ਵਿਭਾਗ ਨੂੰ ਅਪਾਹਜ ਕਰ ਦੇਣਗੀਆਂ।&rsquo&rsquo ਇੱਕ ਸੰਘੀ ਅਪੀਲੀ ਅਦਾਲਤ ਨੇ ਪ੍ਰਸ਼ਾਸਨ ਦੀ ਅਪੀਲ ਦੌਰਾਨ ਹੁਕਮ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ।