ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਤੋਂ ਧਰਤੀ ‘ਤੇ ਹੋਈ ਸਫਲ ਵਾਪਸੀ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਅੱਜ ਚਾਰ ਪੁਲਾੜ ਯਾਤਰੀਆਂ ਨਾਲ ਧਰਤੀ &lsquoਤੇ ਵਾਪਸ ਆ ਗਏ ਹਨ। ਸ਼ੁਭਾਂਸ਼ੂ ਨੇ ਇਸ ਮਿਸ਼ਨ ਦੌਰਾਨ ਲਗਭਗ 18 ਦਿਨ ਪੁਲਾੜ ਵਿੱਚ ਬਿਤਾਏ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰਯੋਗ ਵੀ ਕੀਤੇ ਹਨ। ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਦਾ ਡ੍ਰੈਗਨ ਸਪੇਸਕ੍ਰਾਫਟ ਕੈਲੀਫੋਰਨੀਆ ਦੇ ਕੰਢੇ &lsquoਤੇ ਸਲੈਸ਼ਡਾਊਨ ਕੀਤਾ ਹੈ।
ਸ਼ੁਭਾਂਸ਼ੂ ਸ਼ੁਕਲਾ ਆਪਣੇ ਚਾਰ ਪੁਲਾੜ ਯਾਤਰੀਆਂ ਨਾਲ 25 ਜੂਨ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਫਾਲਕਨ 9 ਰਾਕੇਟ &lsquoਤੇ ਆਈਐਸਐਸ ਲਈ ਰਵਾਨਾ ਹੋਏ। ਉਹ ਧਰਤੀ ਤੋਂ 28 ਘੰਟੇ ਦੀ ਯਾਤਰਾ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ। ਉਨ੍ਹਾਂ ਨੇ ਇੱਥੇ 18 ਦਿਨ ਬਿਤਾਏ ਹਨ। ਇਹ ਨਾਸਾ ਅਤੇ ਸਪੇਸਐਕਸ ਦਾ ਸਾਂਝਾ ਮਿਸ਼ਨ ਹੈ। ਇਸ ਪੁਲਾੜ ਮਿਸ਼ਨ ਵਿੱਚ 4 ਦੇਸ਼ਾਂ ਦੇ 4 ਪੁਲਾੜ ਯਾਤਰੀ ਸ਼ਾਮਲ ਹਨ। ਇਹ ਦੇਸ਼ ਹਨ ਭਾਰਤ, ਅਮਰੀਕਾ, ਪੋਲੈਂਡ, ਹੰਗਰੀ, ਜਿਨ੍ਹਾਂ ਦੇ ਪੁਲਾੜ ਯਾਤਰੀ ਮਿਸ਼ਨ ਵਿੱਚ ਸ਼ਾਮਲ ਹਨ।