image caption:

ਡਾ.ਦਲਬੀਰ ਸਿੰਘ ਕਥੂਰੀਆ ਬਾਰੇ ਲਿਖੀ ਪੁਸਤਕ ਹੋਈ ਲੋਕ ਅਰਪਣ

ਜਲੰਧਰ - ( ਤੇਜਿੰਦਰ ਮਨਚੰਦਾ ) - ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ
ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਇਕ ਸਾਹਤਿਕ ਸਮਾਗਮ ਦਾ ਆਯੋਜਨ ਕਰ ਕੇ
ਮਨਜੀਤ ਕੌਰ ਮੀਤ ਦੁਆਰਾ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ
ਕਥੂਰੀਆ ਬਾਰੇ ਲਿਖੀ ਪੁਸਤਕ ਮਾਂ ਬੋਲੀ ਦਾ ਸੁਹਿਰਦ ਪੁੱਤ ਡਾ.ਦਲਬੀਰ ਸਿੰਘ ਕਥੂਰੀਆ
ਲੋਕ ਅਰਪਣ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ ਸੰਧੂ
ਵਰਿਆਣਵੀ, ਅਦਾਰਾ ਲੋਹਮਣੀ ਦੇ ਸੰਪਾਦਕ ਡਾ. ਸੁਰਜੀਤ ਸਿੰਘ ਬਰਾੜ, ਸਾਹਿਤ ਕਲਾ ਅਤੇ
ਸੱਭਿਆਚਾਰਕ ਮੰਚ ਦੇ ਜਨ ਸਕੱਤਰ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਕਿਹਾ ਕਿ ਡਾ.
ਦਲਬੀਰ ਸਿੰਘ ਕਥੂਰੀਆ ਵਿਸ਼ਵ ਪੱਧਰ ਤੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾ ਰਿਹਾ ਹੈ ਤੇ
ਅਸਲ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ ਨਿਭਾ ਰਿਹਾ ਹੈ। ਪ੍ਰਿੰਸੀਪਲ ਨਵਤੇਜ
ਗੜ੍ਹਦੀਵਾਲਾ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤੀ ਪ੍ਰਧਾਨ ਲੈਕ.ਬਲਬੀਰ ਕੌਰ
ਰਾਏਕੋਟੀ ਨੇ ਕਿਹਾ ਕਿ ਡਾ.ਦਲਬੀਰ ਸਿੰਘ ਕਥੂਰੀਆ ਵਾਂਗ ਜ਼ੇਬ ਚੋਂ ਲੱਖਾਂ ਰੁਪਈਏ ਖ਼ਰਚ
ਕਰ ਕੇ ਕਨੇਡਾ ,ਯੂਰਪ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਮਾਂ ਬੋਲੀ ਪੰਜਾਬੀ ਦੀ ਸ਼ਾਨ
ਅਤੇ ਫ਼ਿਕਰਮੰਦੀ ਵਿੱਚ ਪ੍ਰੋਗਰਾਮ ਕਰਵਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ,ਇਹ
ਆਪਣੇ ਆਪ ਵਿੱਚ ਹੀ ਵੱਡਾ ਤੇ ਮਹਾਨ ਕਾਰਜ ਹੈ।
ਵਿਦੇਸ਼ੀ ਦੌਰੇ ਤੇ ਗਏ ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ,ਪ੍ਰੋ. ਅਕਵੀਰ ਕੌਰ ਅਤੇ
ਸਵਿੰਦਰ ਸੰਧੂ ਨੇ ਕਿਹਾ ਕਿ ਅਜਿਹੀ ਪੁਸਤਕ ਲੋਕ ਅਰਪਣ ਕਰਨਾ ਮੰਚ ਲਈ ਮਾਣ ਵਾਲੀ ਗੱਲ
ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਰਸੂਲਪੁਰੀ,ਸਰਬਜੀਤ ਸਿੰਘ ਸੰਧੂ,ਚਰਨਜੀਤ
ਸਮਾਲਸਰ, ਗੁਰਦੀਪ ਸਿੰਘ ਸੈਣੀ ਅਤੇ ਲੈਕ. ਜਸਵਿੰਦਰ ਸਿੰਘ ਜੱਸੀ ਆਦਿ ਨੇ ਵੀ ਵਿਚਾਰ
ਸਾਂਝੇ ਕਰਦਿਆਂ ਕਿਹਾ ਕਿ ਡਾ.ਦਲਬੀਰ ਸਿੰਘ ਕਥੂਰੀਆ ਜਿੱਥੇ ਪੰਜਾਬੀ ਮਾਂ ਬੋਲੀ ਦੇ
ਸੇਵਕ ਹਨ ਓਥੇ ਹੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਅਤੇ ਹੋਰ ਸਮਾਜਿਕ ਕਾਰਜ ਕਰਨ ਵਾਲੇ
ਮਹਾਨ ਇਨਸਾਨ ਹਨ।