ਦਲ ਖਾਲਸਾ ਜਰਮਨੀ ਵੱਲੋ ਭਾਈ ਗਜਿੰਦਰ ਸਿੰਘ ਤੇ ਭਾਈ ਨਿੱਜਰ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਵਿੱਚ ਕਰਵਾਏ ਸ਼ਹੀਦੀ ਸਮਾਗਮ ।
ਫਰੈਕਫੋਰਟ-ਦਲ ਖਾਲਸਾ ਜਰਮਨੀ ਨੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਜਲਵਤਨੀ ਯੋਧੇ ਭਾਈ ਗਜਿੰਦਰ ਸਿੰਘ ਤੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹਾਦਤ ਦਿਹਾੜੇ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਗਏ । ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ  ਜਿਸ ਵਿੱਚ ਭਾਈ ਗੁਰਨਿਸ਼ਾਨ ਸਿੰਘ, ਭਾਈ ਚਮਕੌਰ ਸਿੰਘ ਦੇ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਦੇਸ਼ ਪੰਜਾਬ ਤੋ ਆਏ ਗਿਆਨੀ ਸਰੂਪ ਸਿੰਘ ਕੰਡਿਆਣਾ ਦੇ ਪੰਥਕ ਢਾਡੀ ਜਥੇ ਨੇ ਸਿੱਖ ਕੌਮ ਦੇ ਮੌਜੂਦਾ ਸਿੰਘਾਂ ਤੇ ਭਾਈ ਗਜਿੰਦਰ ਸਿੰਘ ਦੀ ਕੌਮ ਪ੍ਰਤੀ ਸੇਵਾਵਾਂ ਦਾ ਪ੍ਰਸੰਗ ਤੇ ਢਾਡੀ ਵਾਰਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ । ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਵਰਲਡ ਸਿੱਖ ਪਾਰਲੀਮੈਂਟ ਦੇ ਕੋ- ਕੋਅਰਡੀਨੇਟਰ ਨੇ ਬਾਖੂਬੀ ਨਿਭਾਉਂਦਿਆਂ ਹੋਇਆ  ਭਾਈ ਗਜਿੰਦਰ ਸਿੰਘ ਜੀ ਲਗਭਗ ਪੰਜਾਹ ਸਾਲ ਪੰਥ ਤੇ ਕੌਮ ਲਈ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਵਿੱਚ ਜਰਮਨ, ਇੰਗਲੈਂਡ , ਸਵਿਟਜ਼ਰਲੈਂਡ  ਤੋਂ ਪੰਹਚੇ ਆਗੂਆਂ ਤੇ ਸਨੇਹੀਆਂ ਦਾ ਪਿਆਰ ਦਰਸਾਉਂਦਾ ਹੈ ਕਿ ਭਾਈ ਗਜਿੰਦਰ ਸਿੰਘ ਦੇ ਸਭ ਅਪਣੇ ਤੇ ਗਜਿੰਦਰ ਸਿੰਘ ਸਭਨਾ ਦਾ ਹੋ ਕਿ  ਜੀਵਿਆ ਤੇ ਆਖ਼ਰੀ ਸਵਾਸਾਂ ਤੱਕ ਆਪਣੇ ਕੌਮੀ ਘਰ ਖਲਿਸਤਾਨ ਦੀ ਅਜ਼ਾਦੀ ਦੀ ਅਵਾਜ ਬੁਲੰਦ ਕਰਦਾ ਹੋਇਆ ਸਰੀਰਕ ਤੌਰਤੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ, ਪਰ ਉਹ ਅਪਣੀ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਆਪਣੀਆਂ ਲਿਖਤਾਂ ਵਾਰਤਿਕ ਤੇ ਕਵਿਤਾਵਾਂ ਰਾਹੀ ਹਮੇਸ਼ਾਂ ਰਹਿਣਗੇ, ਪੰਥਕ ਆਗੂਆਂ ਨੇ ਵਿਸਤਾਰ ਨਾਲ ਜਿੱਥੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਉੱਥੇ ਪਰਿਵਾਰ ਬੀਬੀ ਮਨਜੀਤ ਕੌਰ ਜੋ ਜਲਵਤਨੀ ਦੀ ਜ਼ਿੰਦਗੀ ਗੁਜ਼ਾਰਦਿਆਂ ਹੋਇਆਂ ਜਰਮਨੀ ਵਿੱਚ ਅਕਾਲ ਚੱਲਣਾ ਕਰ ਗਏ ਤੇ ਬੇਟੀ ਬਿਕਰਮਜੀਤ ਕੌਰ ਇੰਗਲੈਂਡ ਨੇ ਸਹਾਰੇ ਦੁੱਖ ਤਕਲੀਫ਼ਾਂ ਵਿੱਚ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਇਹ ਪ੍ਰਣ ਦੁਹਰਾਇਆ ਕਿ ਭਾਈ ਗਜਿੰਦਰ ਸਿੰਘ ਤੇ ਸਿੱਖ ਕੌਮ ਦੇ ਸ਼ਹੀਦ ਸਾਡੇ ਰਾਹ ਦਸੇਰਾ ਹਨ ਤੇ ਇਸ ਦਰਸਾਏ ਮਾਰਗ ਤੇ ਚੱਲਦਿਆਂ ਆਪਣੀ ਮੰਜਿਲ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ । ਪੰਥਕ ਬੁਲਾਰਿਆਂ ਵਿੱਚ ਇੰਗਲੈਂਡ ਤੋਂ ਭਾਈ ਹਰਮੇਲ ਸਿੰਘ , ਸਵਿਟਜ਼ਰਲੈਂਡ ਤੋਂ ਭਾਈ ਪ੍ਤਿਪਾਲ ਸਿੰਘ , ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ , ਭਾਈ ਸੁਰਿੰਦਰ ਸਿੰਘ ਸੇਖੋ, ਬੱਬਰ ਖਾਲਸਾ ਜਰਮਨੀ ਭਾਈ ਅਵਤਾਰ ਸਿੰਘ , ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ,  ਵਾਰਿਸ ਪੰਜਾਬ ਅਕਾਲੀ ਦਲ ਭਾਈ ਜਗਤਾਰ ਸਿੰਘ ਮਾਹਲ, ਸ਼੍ਰੋਰਮਣੀ ਅਕਾਲੀ ਦਲ ਅਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਬਲਕਾਰ ਸਿੰਘ ਨੇ ਜਿੱਥੇ ਆਪਣੇ ਵੀਚਾਰ ਰੱਖੇ ਉੱਥੇ ਭਾਈ ਸਾਹਿਬ ਜੀ ਦੀ ਦੋਹਤੀ ਅਵਨੀਤ ਕੌਰ ਨੇ ਆਪਣੇ ਨਾਨਾ ਜੀ ਦੀ ਕਵਿਤਾ ਤੇ ਨਾਲ ਹੀ ਆਪਣੇ ਨਾਨਾ ਜੀ ਦੇ ਮਿਸ਼ਨ ਖਾਲਿਸਤਾਨ ਦੀ ਪ੍ਰਾਪਤੀ ਲਈ ਖਾਲਿਸਤਾਨ ਦੇ ਜੈਕਾਰਿਆਂ ਨਾਲ ਜਾਰੀ ਰੱਖਣ ਦੀ ਬਾਤ ਪਾਈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋ ਗੁਰਚਰਨ ਸਿੰਘ ਗੁਰਾਇਆ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਤੇ ਦਲ ਖਾਲਸਾ ਜਰਮਨੀ ਦੇ ਆਗੂ ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅੰਗਰੇਜ ਸਿੰਘ, ਭਾਈ ਸੁਰਿੰਦਰ ਸਿੰਘ ਸੇਖੋ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਭਾਈ ਸਾਹਿਬ ਜੀ ਦੀ ਸਪੁੱਤਰੀ ਬੀਬੀ ਬਿਕਰਮਜੀਤ ਕੌਰ ਤੇ ਭਾਈ ਗੁਰਪ੍ਰੀਤ ਸਿੰਘ ਦੋਹਤੀ ਤੇ ਭਾਈ ਸਰੂਪ ਸਿੰਘ ਕੰਡਿਆਣੇ ਦੇ ਜਥੇ ਦਾ ਸਨਮਾਨ ਕੀਤਾ ਗਿਆ ਤੇ ਭਾਈ ਸੁਰਿੰਦਰ ਸਿੰਘ ਸੇਖੋ ਨੇ ਦੇਸ਼ ਪੰਜਾਬ ਅੰਦਰ ਕੌਮੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਦਲ ਖਾਲਸਾ ਦੇ ਆਗੂਆਂ ਦਾ ਵੱਧ ਤੋਂ ਵੱਧ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ।