ਕਿਆਰਾ-ਸਿਧਾਰਥ ਦੇ ਘਰ ਆਈ ਨੰਨ੍ਹੀ ਪਰੀ, ਪੋਸਟ ਸਾਂਝੀ ਕਰ ਲਿਖਿਆ-‘ਸਾਡੀ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ’
ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਪੇ ਬਣ ਗਏ ਹਨ। ਕਿਆਰਾ ਨੇ ਬੀਤੀ ਰਾਤ ਮੁੰਬਈ ਦੇ ਐੱਚਐੱਨ ਰਿਲਾਇੰਸ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਹੈ। ਕਿਆਰਾ ਸੋਮਵਾਰ ਨੂੰ ਹਸਪਤਾਲ ਵਿਚ ਐਡਮਿਟ ਹੋਈ ਸੀ ਜਿਥੇ ਉਨ੍ਹਾਂ ਦੀ ਨਾਰਮਲ ਡਲਿਵਰੀ ਹੋਈ ਹੈ।
ਕਿਆਰਾ ਅਡਵਾਨੀ ਤੇ ਬੇਬੀ ਦੋਵੇਂ ਸਿਹਤਮੰਦ ਹਨ। ਸਿਦਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੱਪਲ ਨੇ ਲਿਖਿਆ ਹੈ-ਸਾਡੇ ਦਿਲ ਭਰ ਚੁੱਕੇ ਹਨ ਤੇ ਸਾਡੀ ਦੁਨੀਆ ਹਮੇਸ਼ਾ ਲਈ ਬਦਲ ਚੁੱਕੀ ਹੈ। ਸਾਨੂੰ ਧੀ ਦਾ ਆਸ਼ੀਰਵਾਦ ਮਿਲਿਆ ਹੈ।
ਫੈਨਸ ਇਸ ਖੁਸ਼ਖਬਰੀ ਦੇ ਬਾਅਦ ਕਪਲ ਦੀ ਧੀ ਦੀ ਪਹਿਲੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਸਿਦਾਰਥ ਤੇ ਕਿਆਰਾ ਨੇ ਫਿਲਮ ਸ਼ੇਰਸ਼ਾਹ ਵਿਚ ਇਕੱਠੇ ਕੰਮ ਕੀਤਾ ਸੀ। ਸ਼ੂਟਿੰਗ ਦੇ ਸੈੱਟ &lsquoਤੇ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਸਿਦਾਰਥ ਤੇ ਕਿਆਰਾ ਨੇ 7 ਫਰਵਰੀ 2023 ਨੂੰ ਜੈਸਲਮੇਰ ਦੇ ਸੂਰਯਗੜ੍ਹ ਪੈਲੇਸ ਵਿਚ ਵਿਆਹ ਕੀਤਾ ਸੀ। ਇਕ ਇਕ ਇੰਟੀਮੇਟ ਵੈਡਿੰਗ ਸੀ ਜਿਸ ਵਿਚ ਕਰੀਬੀ ਰਿਸ਼ਤੇਦਾਰ ਤੇ ਦੋਸਤ ਵੀ ਸ਼ਾਮਲ ਹੋਏ ਸਨ। ਵਿਆਹ ਦੇ ਇਕ ਸਾਲ ਬਾਅਦ ਫਰਵਰੀ 2024 ਵਿਚ ਕੱਪਲ ਨੇ ਖੂਬਸੂਰਤ ਅੰਦਾਜ਼ ਵਿਚ ਗੁੱਡ ਨਿਊਜ਼ ਸ਼ੇਅਰ ਕੀਤੀ ਸੀ।