ਸ ਫੌਜਾ ਸਿੰਘ ਦੇ ਦੁਖਦਾਇਕ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ: ਪਰਮਜੀਤ ਸਿੰਘ ਭਿਓਰਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਸ ਫੌਜਾ ਸਿੰਘ ਦੇ ਅਕਾਲ ਚਲਾਣੇ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਲਡ ਦੀ ਗਿਨੀਜ ਬੁੱਕ ਵਿਚ ਆਪਣਾ ਨਾਮ ਦਰਜ ਕਰਵਾਉਣ ਦੇ ਨਾਲ ਸਿੱਖਾਂ ਦਾ ਨਾਮ ਰੋਸ਼ਨ ਕਰਣ ਵਾਲੇ ਸ ਫੌਜਾ ਸਿੰਘ ਜੋ ਕਿ ਕੌਮਾਂਤਰੀ ਪੱਧਰ ਦੇ ਮਸਹੂਰ ਸਿੱਖ ਦੌੜਾਕ ਸਨ । ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਜਿਨ੍ਹਾਂ ਨੇ ਆਪਣੀ 112 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵੀ ਬੀਤੇ ਸਮੇ ਵਿਚ ਆਪਣੀਆਂ ਦੌੜਾਂ ਦੇ ਰਾਹੀਂ ਸੰਸਾਰ ਪੱਧਰ ਦੇ ਰਿਕਾਰਡ ਕਾਇਮ ਕੀਤੇ ਹਨ ਅਤੇ ਆਪਣੀ ਆਖਰੀ ਉਮਰ ਤੱਕ ਇਕ ਹਰਮਨ ਪਿਆਰੇ ਦੌੜ ਦੇ ਖਿਡਾਰੀ ਰਹੇ ਹਨ, ਉਨ੍ਹਾਂ ਦਾ ਬੀਤੇ ਦਿਨੀਂ ਇਕ ਐਕਸੀਡੈਟ ਵਿਚ ਮੌਤ ਹੋਣ ਜਾਣੀ ਅਤਿ ਦੁੱਖਦਾਇਕ ਅਤੇ ਅਫਸੋਸਨਾਕ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਲਈ ਵੀ ਇਹ ਬਹੁਤ ਹੀ ਅਣਗਹਿਲੀ ਤੇ ਸ਼ਰਮ ਵਾਲੀ ਗੱਲ ਹੈ ਕਿ ਇਕ ਸੰਸਾਰ ਪੱਧਰ ਦੇ ਦੋੜਾਕ ਹੋਣ ਦੇ ਨਾਹਤੇ ਉਨ੍ਹਾਂ ਦੀ ਹਿਫਾਜਤ ਲਈ ਕੋਈ ਉਚੇਚੀ ਜਿੰਮੇਵਾਰੀ ਨਹੀ ਨਿਭਾਈ ਜਾ ਰਹੀ ਸੀ । ਉਨ੍ਹਾਂ ਅਤਿ ਗੰਭੀਰ ਹੁੰਦਿਆਂ ਕਿਹਾ ਕਿ ਜੇਕਰ ਇਕ ਮਸਹੂਰ ਦੌੜਾਕ ਦੀ ਜਿੰਦਗੀ ਸੁਰੱਖਿਅਤ ਨਹੀ, ਫਿਰ ਆਮ ਨਾਗਰਿਕ ਦੀ ਜਿੰਦਗੀ ਬਾਰੇ ਕੀ ਗਾਰੰਟੀ ਹੈ.? ਅੰਤ ਵਿਚ ਉਨ੍ਹਾਂ ਕਿਹਾ ਕਿ ਸ ਫੌਜਾ ਸਿੰਘ ਦੇ ਦੁਖਦਾਇਕ ਅਕਾਲ ਚਲਾਣੇ ਤੇ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਅਰਪਣ ਕਰਦੇ ਹਾਂ ਅਤੇ ਅਕਾਲ ਪੁਰਖ ਅੱਗੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਣ ਦਾ ਬਲ ਬਖਸ਼ਣ ਦੀ ਜੋਦੜੀ ਕਰਦੇ ਹਾਂ ।