image caption:

ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਦੀ ਕੋਰਟ ‘ਚ ਹੋਈ ਪੇਸ਼ੀ, ਭੇਜਿਆ ਗਿਆ ਨਿਆਇਕ ਹਿਰਾਸਤ ‘ਚ

114 ਸਾਲਾਂ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਦੋਸ਼ੀ ਨੂੰ ਅੱਜ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ &lsquoਚ ਭੇਜ ਦਿੱਤਾ। ਦੱਸ ਦੇਈਏ ਕਿ ਫੌਜਾ ਨੂੰ ਨੂੰ 30 ਸਾਲਾ NRI ਅੰਮ੍ਰਿਤਪਾਲ ਸਿੰਘ ਨੇ ਟੱਕਰ ਮਾਰੀ ਸੀ। ਅੰਮ੍ਰਿਤਪਾਲ ਸਿੰਘ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਪੁਲਿਸ ਨੇ ਉਸ ਤੋਂ ਹਾਦਸੇ ਵਿਚ ਵਰਤੀ ਗਈ ਫਾਰਚੂਨਰ ਗੱਡੀ ਵੀ ਬਰਾਮਦ ਕਰ ਲਈ ਹੈ। ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਵਿਚ ਲਿਜਾਇਆ ਗਿਆ ਸੀ ਜਿਥੋਂ ਉਸ ਤੋਂ ਪੁੱਛਗਿਛ ਕੀਤੀ ਗਈ।

ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਐੱਸ. ਵਿਰਕ ਨੇ ਦੱਸਿਆ ਕਿ ਚਾਲਕ ਅੰਮ੍ਰਿਤਪਾਲ ਸਿੰਘ ਵਾਸੀ ਦਾਸੂਪੁਰ ਨੂੰ ਉਸ ਦੇ ਘਰੋਂ ਗੱਡੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਗੱਡੀ ਦੀ ਪਛਾਣ ਹਾਦਸੇ ਵਾਲੀ ਥਾਂ ਡਿੱਗੀ ਹੈੱਡਲਾਈਟ ਤੇ ਬੰਪਰ ਦੇ ਹਿੱਸੇ ਸਣੇ ਇਸ ਦੇ ਗੁੰਮ ਹੋਏ ਹਿੱਸਿਆਂ ਤੋਂ ਹੋਈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ &rsquoਤੇ ਕੋਈ ਸੀਸੀਟੀਵੀ ਨਹੀਂ ਸੀ, ਜਿਸ ਕਰਕੇ ਪੁਲਿਸ ਟੀਮਾਂ ਨੂੰ ਘਟਨਾ ਸਥਾਨ ਦੇ ਨੇੜਲੀਆਂ ਥਾਵਾਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕਰਨ &rsquoਚ ਕਾਫੀ ਸਮਾਂ ਲੱਗਾ।