image caption:

ਜੱਦੀ ਪਿੰਡ ਬਿਆਸ ਵਿਚ ਹੋਵੇਗਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸਸਕਾਰ

ਜਲੰਧਰ- ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਚ ਦੁਪਹਿਰੇ 12 ਵਜੇ ਕੀਤਾ ਜਾਵੇਗਾ। ਫੌਜਾ ਸਿੰਘ ਦਾ ਲੰਘੇ ਦਿਨੀਂ 114 ਸਾਲ ਦੀ ਉਮਰ ਵਿਚ ਇਕ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ। ਪਰਿਵਾਰ ਮੁਤਾਬਕ ਸਿੰਘ ਨੇ ਆਪਣੀਆਂ ਅੰਤਿਮ ਰਸਮਾਂ ਜੱਦੀ ਪਿੰਡ ਵਿਚ ਹੀ ਕੀਤੇ ਜਾਣ ਦੀ ਇੱਛਾ ਜਤਾਈ ਸੀ। ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ, &lsquo&lsquoਮੇਰੀ ਭੈਣ ਪਹਿਲਾਂ ਹੀ ਆ ਚੁੱਕੀ ਹੈ, ਅਤੇ ਮੇਰਾ ਭਰਾ ਅੱਜ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਪਰਿਵਾਰ ਬਹੁਤ ਦੁਖੀ ਹੈ।&rsquo&rsquo ਹਰਵਿੰਦਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਗੱਡੀ ਦੀ ਫੇਟ ਮਾਰਨ ਵਾਲੇ ਮੁਲਜ਼ਮ ਦਾ ਪਰਿਵਾਰ ਵੀ ਉਸ ਨੂੰ ਮਿਲਣ ਆਇਆ ਸੀ। ਉਸ ਨੇ ਕਿਹਾ, &lsquo&lsquoਉਹ ਕੱਲ੍ਹ ਮੈਨੂੰ ਮਿਲਣ ਆਏ ਸਨ ਅਤੇ ਆਪਣੀ ਹਮਦਰਦੀ ਪ੍ਰਗਟ ਕੀਤੀ।

ਉਨ੍ਹਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਮੁਲਜ਼ਮ ਘਬਰਾ ਗਿਆ ਸੀ, ਜਿਸ ਕਾਰਨ ਉਹ ਮੌਕੇ ਤੋਂ ਭੱਜ ਗਿਆ।&rsquo&rsquo ਫੌਜਾ ਸਿੰਘ ਨੇ ਮੀਡੀਆ ਨਾਲ ਆਪਣੇ ਪਿਛਲੇ ਇੰਟਰਵਿਊ ਵਿੱਚ ਇਹ ਗੱਲ ਸਾਂਝੀ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਅੰਦਰ ਰੋਜ਼ਾਨਾ ਘੁੰਮ ਕੇ ਸਰਗਰਮ ਰਹਿੰਦਾ ਹੈ। ਬਜ਼ੁਰਗ ਮੈਰਾਥਨ ਨੇ ਕਿਹਾ ਸੀ, &lsquo&lsquoਮੈਂ ਸੜਕਾਂ &rsquoਤੇ ਜਾਣ ਤੋਂ ਬਚਦਾ ਹਾਂ ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਮੈਂ ਪਿੰਡ ਦੇ ਅੰਦਰ ਹੀ ਰਹਿੰਦਾ ਹਾਂ।&rsquo&rsquo ਪਰ ਦੁਖਦਾਈ ਗੱਲ ਇਹ ਹੈ ਕਿ ਜਦੋਂ ਉਹ ਪਿੰਡ ਦੇ ਇੱਕ ਸਥਾਨਕ ਢਾਬੇ ਵੱਲ ਪੈਦਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ।