image caption:

ਪੰਕਜ ਅਡਵਾਨੀ ਦਾ ਵੱਡਾ ਕਾਰਨਾਮਾ, 20ਵਾਂ ਵਿਸ਼ਵ ਖਿਤਾਬ ਵੀ ਜਿੱਤਿਆ

ਨਵੀਂ ਦਿੱਲੀ- ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਵੀਰਵਾਰ 150-ਅਪ ਫਾਰਮੇਟ ਵਿਚ ਅਪਣਾ ਲਗਾਤਾਰ ਤੀਜਾ ਆਈ ਬੀ ਐਸ ਐਫ ਬਿਲੀਅਰਡਸ ਖਿਤਾਬ ਜਿੱਤਿਆ, ਜਿਸ ਦੇ ਨਾਲ ਉਨ੍ਹਾਂ ਦੇ ਕੁੱਲ ਵਿਸ਼ਵ ਖਿਤਾਬਾਂ ਦੀ ਗਿਣਤੀ 20 ਹੋ ਗਈ ਹੈ।
ਬੈਂਗਲੁਰੂ ਦੇ 33 ਸਾਲਾ ਅਡਵਾਨੀ ਨੇ ਬੇਹੱਦ ਰੋਮਾਂਚਕ ਫਾਈਨਲ ਵਿਚ ਮਿਆਂਮਾਰ ਦੇ ਨਾਏ ਥਵਾਏ ਓ ਨੂੰ ਹਰਾ ਦਿੱਤਾ ਹੈ। ਅਡਵਾਣੀ 150-ਅਪ ਫਾਰਮੈਟ ਵਿਚ ਖਿਤਾਬ ਤੋਂ ਤੁਰੰਤ ਪਿੱਛੋਂ ਲੰਬੇ ਫਾਰਮੈਟ ਵਿਚ ਹਿੱਸਾ ਲੈਣਗੇ। ਅਡਵਾਨੀ ਨੇ ਫਾਈਨਲ ਵਿਚ 6-2 (150-21, 0-151, 151-0, 4-151, 151-11, 150-81, 151-109, 151-0) ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸੈਮੀਫਾਈਨਲ ਵਿਚ ਡੇਵਿਡ ਕੋਜੀਅਰ ਨੂੰ 5-0 (150-73, 152-17, 152-8, 151-4, 157-86) ਨਾਲ ਹਰਾਇਆ ਸੀ। ਮੇਜਬਾਨ ਦੇਸ਼ ਲਈ ਇਹ ਮਾਣ ਦਾ ਸਮਾਂ ਰਿਹਾ, ਕਿਉਂਕਿ ਉਸ ਦਾ ਖਿਡਾਰੀ ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਖੇਡਿਆ। ਨਾਏ ਥਵਾਏ ਓ ਨੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਵਾਰ ਚੈਂਪੀਅਨ ਮਾਇਕ ਰਸੇਲ ਨੂੰ 5-2 ਨਾਲ ਹਾਰ ਦਿਤੀ ਸੀ। ਅਡਵਾਨੀ ਨੇ ਖਿਤਾਬ ਜਿੱਤਣ ਮਗਰੋਂ ਕਿਹਾ, &lsquoਇਹ ਜਿੱਤ ਮੇਰੇ ਲਈ ਬੇਹੱਦ ਖਾਸ ਹੈ। ਇਹ ਪਰਫੈਕਟ 20 ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਹੋਰ ਖਿਤਾਬ ਜਿੱਤਣ ਦਾ ਭੁੱਖਾ ਹਾਂ। ਇਹ ਸੁਖਾਵਾਂ ਹੈ ਕਿ ਸਾਲਾਂ ਤੋਂ ਸਿਖਰ ਪੱਧਰ ਉੱਤੇ ਖੇਡਣ ਵਿਚ ਸਮਰੱਥਾਵਾਨ ਹਾਂ।'' ਛੋਟੇ ਫਾਰਮੈਟ ਵਿਚ ਇਹ ਅਡਵਾਨੀ ਦੀ ਖਿਤਾਬੀ ਹੈਟਰਿਕ ਹੈ। ਅਡਵਾਨੀ ਨੇ 2016 ਵਿਚ ਅਪਣੇ ਗ੍ਰਹਿਨਗਰ ਬੈਂਗਲੁਰੂ ਅਤੇ ਫਿਰ ਪਿਛਲੇ ਸਾਲ ਦੋਹਾ ਵਿਚ ਵੀ ਇਹ ਖਿਤਾਬ ਜਿੱਤਿਆ ਸੀ।