ਸੱਚਮੁੱਚ ਸਿੱਖਿਆ ਕ੍ਰਾਂਤੀ ਦੀ ਲੋੜ
ਅੱਜ ਜਿਵੇਂ ਸਿਆਸਤਦਾਨ ਇੱਕ - ਦੂਜੇ ਨਾਲ ਵਿਵਹਾਰ ਕਰਦੇ ਹਨ, ਇੱਕ-ਦੂਜੇ ਬਾਰੇ ਬੋਲਦੇ, ਤਾਹਨੇ-ਮੇਹਨੇ ਦਿੰਦੇ, ਇੱਕ-ਦੂਜੇ ਦੇ ਪੋਤੜੇ ਫੋਲਦੇ, ਇੱਕ-ਦੂਜੇ ਤੇ ਊਜਾਂ ਲਾਉਂਦੇ ਹਨ, ਕੀ ਇਹ ਕਿਸੇ ਸਿਖਿਅਤ ਸਖ਼ਸ਼ੀਅਤ ਦਾ ਵਿਵਹਾਰ ਹੈ? ਲੋਕਾਂ ਦੇ ਮਸਲਿਆਂ ਨੂੰ ਨਾ ਸਮਝਣਾ, ਕੁਰਸੀ ਯੁੱਧ ਨੂੰ ਅਹਿਮੀਅਤ ਦੇਣੀ, ਨੈਤਿਕਤਾ ਦਾ ਪੱਲਾ ਹੱਥੋਂ ਛੱਡ ਦੇਣਾ, ਕਿਸ ਕਿਸਮ ਦੀ ਸਿਆਸਤ ਹੈ?