ਸਰਕਾਰ ਨੇ ਅਮਰੀਕਾ ਸਾਹਮਣੇ ਸਮਰਪਣ ਕੀਤਾ : ਰਾਹੁਲ ਗਾਂਧੀ

ਨਵੀਂ ਦਿੱਲੀ : ਲੋਕ ਸਭਾ &rsquoਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਬੁਧਵਾਰ ਨੂੰ ਦੋਸ਼ ਲਾਇਆ ਨਰਿੰਦਰ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਸਮਰਪਣ ਕਰ ਦਿਤਾ ਹੈ ਅਤੇ ਉਸ ਨੂੰ &lsquoਸ਼ਰਮ ਆਉਣੀ ਚਾਹੀਦੀ ਹੈ ਕਿ ਉਸ ਨੇ ਭਾਰਤ ਮਾਤਾ ਨੂੰ ਵੇਚ ਦਿਤਾ ਹੈ।&rsquo
ਉਨ੍ਹਾਂ ਨੇ ਕੇਂਦਰੀ ਬਜਟ ਉਤੇ ਚਰਚਾ ਵਿਚ ਹਿੱਸਾ ਲੈਂਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਦਾ ਸਮਝੌਤਾ ਕਰਨ ਲਈ ਮਜਬੂਰ ਹੋਏ ਕਿਉਂਕਿ ਅਮਰੀਕਾ ਨੇ ਉਨ੍ਹਾਂ ਦੀ &lsquoਗਰਦਨ ਫੜੀ ਹੋਈ ਹੈ।&rsquo

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਟੋਕਾ-ਟਾਕੀ ਵਿਚਕਾਰ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ &rsquoਚ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨੂੰ ਦਰੜ ਦਿਤਾ ਗਿਆ, ਜਿਵੇਂ ਅੱਜ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਅਤੇ ਅੱਗੇ ਵੀ ਕੋਈ ਨਹੀਂ ਕਰੇਗਾ।
ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਉਤੇ ਨਿਸ਼ਾਨਾ ਲਾਉਂਦਿਆਂ ਅਮਰੀਕਾ &rsquoਚ ਇਕ ਭਾਰਤੀ ਉਦਯੋਗਪਤੀ ਵਿਰੁਧ ਦਰਜ ਮਾਮਲੇ ਅਤੇ ਕੌਮਾਂਤਰੀ ਪੱਧਰ &rsquoਤੇ ਚਰਚਿਤ ਇਕ ਮਾਮਲੇ ਦਾ ਜ਼ਿਕਰ ਕੀਤਾ, ਜਿਸ ਉਤੇ ਪੀਠਾਸੀਨ ਸਭਾਪਤੀ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਰੀਕਾਰਡ &rsquoਚ ਸ਼ਾਮਲ ਨਹੀਂ ਹੋਵੇਗਾ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਜੋ ਦੋਸ਼ ਲਾਏ ਹਨ ਉਨ੍ਹਾਂ ਦੋਸ਼ਾਂ ਨੂੰ ਤਸਦੀਕ ਕਰਨਾ ਚਾਹੀਦਾ ਹੈ, ਜਿਸ ਉਤੇ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਇਸ ਲਈ ਤਿਆਰ ਹਨ।

ਰਾਹੁਲ ਗਾਂਧੀ ਨੇ ਕਿਹਾ, &lsquo&lsquoਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ &rsquoਤੇ ਹੋਈ ਕਿ ਅਮਰੀਕਾ-ਭਾਰਤ ਵਪਾਰ ਸਮਝੌਤੇ &rsquoਚ ਕੀ ਹੋਇਆ। ਜੇਕਰ ਅਸੀਂ &lsquoਇੰਡੀਆ&rsquo ਗਠਜੋੜ (ਦੀ ਸਰਕਾਰ &rsquoਚ) ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਰਿਹਾ ਹੁੰਦਾ, ਤਾਂ ਅਸੀਂ ਇਕ ਗੱਲ ਬਿਲਕੁਲ ਸਾਫ਼ ਕਰਦੇ ਕਿ ਇਸ ਪੂਰੇ ਸਮੀਕਰਣ &rsquoਚ ਸਭ ਤੋਂ ਅਹਿਮ ਪੂੰਜੀ ਭਾਰਤੀ ਡੇਟਾ ਹੈ। ਜੇਕਰ ਅਮਰੀਕਾ ਡਾਲਰ ਨੂੰ ਸੁਰੱਖਿਅਤ ਰਖਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਮੰਨਣਾ ਹੋਵੇਗਾ ਕਿ ਭਾਰਤੀ ਡੇਟਾ ਇਕ ਰਣਨੀਤਕ ਪੂੰਜੀ ਹੈ ਅਤੇ ਕਿਸੇ ਵੀ ਚਰਚਾ ਨੂੰ ਬਰਾਬਰੀ ਦੇ ਪੱਧਰ &rsquoਤੇ ਹੋਣਾ ਚਾਹੀਦਾ ਹੈ, ਮਾਲਕ ਅਤੇ ਨੌਕਰ ਵਾਂਗ ਨਹੀਂ।&rsquo&rsquo