ਦੁਨੀਆਂ ਭਰ ਵਿੱਚ ਚਮਕ ਰਹੇ ਪੰਜਾਬੀ ਸਿੱਖ ਖਿਡਾਰੀ – ਹਾਕੀ ਤੋਂ ਲੈ ਕੇ ਫਾਰਮੂਲਾ 1 ਤੱਕ

*ਨਸਲਵਾਦ ਦਾ ਟਾਕਰਾ ਕਰਕੇ ਸਿੱਖ ਖਿਡਾਰੀਆਂ ਨੇ ਵਿਸ਼ਵ ਵਿਚ ਥਾਂ ਬਣਾਈ
*ਸਿੱਖ ਖਿਡਾਰੀ ਆਖਦੇ ਹਨ ਕਿ ਸਿੱਖੀ ਦੀ ਤਾਕਤ ਤੇ ਚੜ੍ਹਦੀ ਕਲਾ &ndash ਅਸੀਂ ਤਾਂ ਬਿਲਡ ਡਿਫਰੰਟ ਹੀ ਹਾਂ&rdquo

ਖਾਸ ਖਬਰ &ndash

ਅਰਸ਼ਦੀਪ ਬੈਂਸ ਆਈਸ ਹਾਕੀ ਦਾ ਖਿਡਾਰੀ ਹੈ।ਉਹ ਨੈਸ਼ਨਲ ਹਾਕੀ ਲੀਗ ਵਿੱਚ ਵੈਨਕੂਵਰ ਕੈਨਕਸ ਲਈ ਖੇਡਦਾ ਹੈ ਅਤੇ ਪਹਿਲਾ ਪੰਜਾਬੀ ਸਿੱਖ ਹੈ ਜਿਸ ਨੇ ਨੈਸ਼ਨਲ ਹਾਕੀ ਲੀਗ ਵਿੱਚ ਗੋਲ ਕੀਤਾ ਸੀ।ਇਹ ਦੁਨੀਆਂ ਦੀ ਸਭ ਤੋਂ ਵੱਡੀ ਤੇ ਸਭ ਤੋਂ ਉੱਚ ਪੱਧਰੀ ਪ੍ਰੋਫੈਸ਼ਨਲ ਆਈਸ ਹਾਕੀ ਲੀਗ ਹੈ।ਇਸ ਵਿੱਚ ਕੁੱਲ 32 ਟੀਮਾਂ ਖੇਡਦੀਆਂ ਨੇ (31 ਅਮਰੀਕਾ ਤੇ 7 ਕੈਨੇਡਾ ਵਿੱਚੋਂ)।
ਹਰ ਸਾਲ ਦੀ ਚੈਂਪੀਅਨ ਟੀਮ ਨੂੰ ਸਟੈਨਲੀ ਕੱਪ ਮਿਲਦਾ ਹੈ, ਜਿਹੜੀ ਖੇਡਾਂ ਦੀ ਦੁਨੀਆਂ ਦੀ ਸਭ ਤੋਂ ਪੁਰਾਣੀ ਤੇ ਸਤਿਕਾਰਤ ਟਰਾਫ਼ੀ ਹੈ।
ਨੈਸ਼ਨਲ ਹਾਕੀ ਲੀਗ ਦਾ ਸੀਜ਼ਨ ਅਕਤੂਬਰ ਤੋਂ ਅਪ੍ਰੈਲ ਤੱਕ ਚੱਲਦਾ ਹੈ।
ਸਭ ਤੋਂ ਮਸ਼ਹੂਰ ਟੀਮਾਂ: ਟਰਾਂਟੋ ਮੈਪਲ ਲੀਫਸ , ਮੌਂਟਰੀਆਲ ਕੈਨੇਡੀਅਨਜ, ਵੈਨਕੂਵਰ ਕੈਨਕਸ, ਡਮਿੰਟਨ ਆਇਲਰਜ, ਬੋਸਟਨ ਬਰੁਨਜ, ਸ਼ਿਕਾਗੋ ਬਲੈਕਹਾਕਸ ਆਦਿ।
ਉਹ ਇੱਕ ਪਲ ਸੀ ਜਦੋਂ ਅਰਸ਼ਦੀਪ ਬੈਂਸ ਨੇ ਗੋਲ ਕਰਕੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਦਿਲ ਵਿੱਚ ਖਿਡਾਰੀ ਬਣਨ ਦਾ ਸੁਪਨਾ ਜਗਾਇਆ ਹੈ। ਵੈਨਕੂਵਰ, ਟੋਰਾਂਟੋ, ਕੈਲਗਰੀ ਤੇ ਬਰੈਂਪਟਨ ਦੇ ਛੋਟੇ ਛੋਟੇ ਬੱਚੇ ਆਪਣੇ ਬੈਗ ਵਿੱਚ &ldquoਬੈਂਸ 88&rdquo ਵਾਲੀ ਜਰਸੀ ਪਾ ਕੇ ਹਾਕੀ ਰਿੰਕ ਅਰਥਾਤ ਬਰਫ ਵਾਲੇ ਹਾਕੀ ਮੈਦਾਨ ਵਿਚ ਜਾਂਦੇ ਨੇ। ਮਾਸਟਰ ਕਾਰਡ ਸੈਂਟਰ ਤੇ ਬੱਚਿਆਂ ਦੇ ਕੋਚ ਦੱਸਦੇ ਨੇ ਕਿ &ldquoਪਿਛਲੇ ਦੋ ਸਾਲਾਂ ਵਿੱਚ ਸਾਊਥ ਏਸ਼ੀਅਨ ਬੱਚਿਆਂ ਦੀ ਗਿਣਤੀ ਤਿਗੁਣੀ ਹੋ ਗਈ ਹੈ&rdquo। ਅਰਸ਼ਦੀਪ ਨੇ ਸਿਰਫ਼ ਗੋਲ ਨਹੀਂ ਕੀਤਾ, ਉਸ ਨੇ ਇੱਕ ਪੂਰੀ ਪੀੜ੍ਹੀ ਨੂੰ ਯਕੀਨ ਦਿਵਾਇਆ ਕਿ &ldquoਇਹ ਖੇਡ ਸਾਡੀ ਵੀ ਹੈ&rdquo।

ਕਿਹੜੀਆਂ-ਕਿਹੜੀਆਂ ਖੇਡਾਂ ਵਿੱਚ ਸਿੱਖ ਗਡ ਰਹੇ ਨੇ ਝੰਡੇ ?

ਹੁਣ ਪੰਜਾਬੀ ਸਿੱਖ ਖਿਡਾਰੀ ਪੂਰੇ ਵਿਸ਼ਵ ਵਿਚ ਹਰ ਖੇਤਰ ਵਿੱਚ ਚਮਕ ਰਹੇ ਨੇ।
* ਆਈਸ ਹਾਕੀ ਵਿਚ ਅਰਸ਼ਦੀਪ ਸਿੰਘ ਬੈਂਸ (ਵੈਨਕੂਵਰ ਕੈਨਕਸ), ਜਸਕਰਨਪ੍ਰੀਤ ਸਿੰਘ, ਰਿਆਨ ਸਿੰਘ ਆਦਿ ਕਮਾਲ ਦਿਖਾ ਰਹੇ ਹਨ।

*ਪਹਿਲਵਾਨੀ ਖੇਤਰ ਵਿਚ 2022 ਕਾਮਨਵੈਲਥ ਗੇਮਜ਼ ਦੌਰਾਨ 125 ਕਿਲੋ ਫਰੀਸਟਾਈਲ ਦੇ ਸਾਰੇ ਤਿੰਨ ਤਗ਼ਮੇ ਪੰਜਾਬੀ ਮੂਲ ਦੇ ਖਿਡਾਰੀਆਂ (ਕੈਨੇਡਾ, ਭਾਰਤ ਤੇ ਪਾਕਿਸਤਾਨ ) ਨੇ ਜਿੱਤੇ।

*ਫੁੱਟਬਾਲ ਵਿਚ ਸਰੀਤ ਕੌਰ ਇੰਗਲੈਂਡ ਅੰਡਰ-16 ਦੀ ਪਹਿਲੀ ਸਿੱਖ ਖਿਡਾਰਨ ਬਣੀ
ਕਪਤਾਨ ਸਰਪ੍ਰੀਤ ਸਿੰਘ &ndash ਨਿਊਜ਼ੀਲੈਂਡ ਲਈ ਵਿਸ਼ਵ ਕੱਪ ਫੁਟਬਾਲ ਖੇਡਣ ਵਾਲਾ ਖਿਡਾਰੀ ਹੈ।ਉਹ ਨਿਊਜ਼ੀਲੈਂਡ ਦੀ ਨੈਸ਼ਨਲ ਟੀਮ (All Whites) ਲਈ ਖੇਡਦਾ ਹੈ।ਉਹ ਪਹਿਲਾ ਪੰਜਾਬੀ ਸਿੱਖ ਹੈ ਜਿਸ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਈਅਰਜ਼ ਵਿੱਚ ਨਿਊਜ਼ੀਲੈਂਡ ਲਈ ਗੋਲ ਕੀਤਾ।

ਬਾਸਕਿਟਬਾਲ: &ldquoਇੰਡੀਆ ਰਾਈਜ਼ਿੰਗ&rdquo ਟੀਮ (2023 ਟੀਬੀਟੀ) ਜ਼ਿਆਦਾਤਰ ਪੰਜਾਬੀ ਖਿਡਾਰੀਆਂ ਦੀ ਹੈ। ਐਨਸੀਏਏ ਵਿੱਚ ਵੀ ਦਰਜਨਾਂ ਸਿੱਖ ਖਿਡਾਰੀ ਹਨ।

ਮੋਟਰਸਪੋਰਟ ਵਿਚ ਰਣਦੀਪ ਸਿੰਘ &ndash ਫਾਰਮੂਲਾ 1 ਵਿੱਚ ਹੈੱਡ ਆਫ਼ ਰੇਸ ਸਟ੍ਰੈਟੇਜੀ ਖੇਡ ਵਿਚ ਮਾਅਰਕੇ ਮਾਰੇ ਹਨ।ਰਣਦੀਪ ਸਿੰਘ (ਜਿਸ ਨੂੰ ਅਕਸਰ "ਰੈਂਡੀ" ਵੀ ਬੁਲਾਇਆ ਜਾਂਦਾ ਹੈ) ਇੱਕ ਪੰਜਾਬੀ ਸਿੱਖ ਵੰਸ਼ਜ ਹੈ ਅਤੇ ਮੋਟਰਸਪੋਰਟ (ਖਾਸ ਕਰਕੇ ਫਾਰਮੂਲਾ 1 &ndash ਐਫ1) ਨਾਲ ਜੁੜਿਆ ਹੋਇਆ ਹੈ। ਉਹ ਖਿਡਾਰੀ ਨਹੀਂ, ਸਗੋਂ ਸਟ੍ਰੈਟੇਜੀ ਐਕਸਪਰਟ ਹੈ &ndash ਯਾਨੀ ਰੇਸਾਂ ਦੌਰਾਨ ਟੀਮ ਨੂੰ ਬੁੱਧੀਮਾਨ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ।ਫਾਰਮੂਲਾ 1 (ਐਫ1): ਇਹ ਦੁਨੀਆਂ ਦੀ ਸਭ ਤੋਂ ਤੇਜ਼ ਤੇ ਖਤਰਨਾਕ ਮੋਟਰ ਰੇਸਿੰਗ ਹੈ। ਇਸ ਵਿੱਚ ਉੱਚ-ਸਪੀਡ ਵਾਲੇ ਫਾਰਮੂਲਾ 1 ਕਾਰਾਂ ਨਾਲ ਟਰੈਕ ਤੇ ਰੇਸ ਲੜੀ ਜਾਂਦੀ ਹੈ। ਹਰ ਰੇਸ ਵਿੱਚ ਟੀਮਾਂ ਨੂੰ ਟਾਇਰ ਚੇਂਜ, ਪਿੱਟ ਸਟੌਪ, ਸਮੇਂ ਅਨੁਸਾਰ ਫੈਸਲੇ ਲੈਣੇ ਪੈਂਦੇ ਨੇ। ਰਣਦੀਪ ਦਾ ਕੰਮ ਹੀ ਇਹਨਾਂ "ਸਪਲਿਟ-ਸੈਕੰਡ" ਫੈਸਲਿਆਂ ਨੂੰ ਸਹੀ ਬਣਾਉਣਾ ਹੈ।
ਉਸ ਦਾ ਰੋਲ ਹੈੱਡ ਆਫ ਰੇਸ ਸਟ੍ਰੈਟੇਜੀ ਹੈ। ਉਹ ਟੀਮ ਨੂੰ ਦੱਸਦਾ ਹੈ ਕਿ ਕਦੋਂ ਪਿੱਟ ਲੇਨ ਵਿੱਚ ਰੁਕਣਾ, ਕਿਹੜੇ ਟਾਇਰ ਵਰਤਣੇ, ਜਾਂ ਮੌਸਮ ਬਦਲਣ ਤੇ ਕੀ ਕਰਨਾ ਹੈ। ਉਹ ਫੈਕਟਰੀ ਤੋਂ ਕੰਪਿਊਟਰ ਰਾਹੀਂ ਰੇਸ ਨੂੰ ਮਾਨੀਟਰ ਕਰਦਾ ਹੈ।ਰਣਦੀਪ ਸਿੰਘ ਬਰਤਾਨੀਆ ਵਿੱਚ ਰਹਿੰਦਾ ਹੈ ਅਤੇ ਬਰਤਾਨੀਆ ਵਾਲੀ ਟੀਮ ਮੈਕਲਰਨ ਰੇਸਿੰਗ ਲਈ ਕੰਮ ਕਰਦਾ ਹੈ।ਮੈਕਲਰਨ ਇੱਕ ਬਰਤਾਨੀਆ ਈ ਫਾਰਮੂਲਾ 1 ਟੀਮ ਹੈ, ਜਿਹੜੀ ਯੂਕੇ ਦੇ ਵੋਕਿੰਗ ਵਿੱਚ ਅਧਾਰਿਤ ਹੈ। ਉਹ ਇੱਥੇ ਰੇਸਿੰਗ ਡਾਇਰੈਕਟਰ ਵੀ ਹੈ (2025 ਤੱਕ)।
ਪਹਿਲਾਂ ਉਹ ਫੋਰਸ ਇੰਡੀਆ (ਅੱਜ ਐਸਟਨ ਮਾਰਕਿਨ) ਲਈ ਵੀ ਕੰਮ ਕਰ ਚੁੱਕਿਆ ਹੈ, ਜਿਹੜੀ ਵੀ ਬਰਤਾਨੀਆ ਵਿੱਚ ਹੈ।ਪੰਜਾਬੀ ਹੋਣ ਕਰਕੇ ਉਹ ਸਿੱਖ ਪੰਥ ਲਈ ਇੱਕ ਰੋਲ ਮਾਡਲ ਹੈ &ndash

ਕਰੀਨ ਕੌਰ ਇੱਕ 15 ਸਾਲ ਦੀ ਸਿੱਖ ਮੁਟਿਆਰ ਹੈ, ਜੋ ਮੋਟਰਸਪੋਰਟ (ਰੇਸਿੰਗ) ਦੀ ਦੁਨੀਆਂ ਵਿੱਚ ਤੂਫ਼ਾਨ ਲਿਆਉਂਦੀ ਜਾ ਰਹੀ ਹੈ। ਉਹ ਸਿੰਗਾਪੁਰ ਦੀ ਹੈ ਅਤੇ ਸਿੰਗਾਪੁਰ ਦੀ ਨੁਮਾਇੰਦਗੀ ਕਰਦੀ ਹੈ। ਉਹ ਸਿੰਗਾਪੁਰ ਦੇ ਸੀਐਚਆਈਜੇ ਸੈਕੰਡਰੀ ਸਕੂਲ 3 ਅਰਥਾਤ ਨੌਵੀਂ ਕਲਾਸ ਵਿੱਚ ਪੜ੍ਹਦੀ ਹੈ। ਉਸ ਦੇ ਪਿਤਾ ਕੁਲਦੀਪ ਸਿੰਘ ਨੇ ਉਸ ਨੂੰ ਛੋਟੀ ਉਮਰ ਤੋਂ ਹੀ ਗੋ-ਕਾਰਟਿੰਗ ਵੱਲ ਪ੍ਰੇਰਿਆ, ਅਤੇ ਅੱਜ ਉਹ ਸਿੰਗਾਪੁਰ ਦੀ ਪਹਿਲੀ ਔਰਤ ਡਰਾਈਵਰ ਹੈ ਜਿਸ ਨੇ ਫਾਰਮੂਲਾ 4 (F4) ਵਿੱਚ ਹਿੱਸਾ ਲਿਆ। ਉਹ ਪਹਿਲੀ ਸਿੱਖ ਔਰਤ ਵੀ ਹੈ ਜਿਸ ਨੇ ਐਫ4 ਰੇਸ ਕੀਤੀ। ਉਹ ਇੱਕ ਮਜ਼ਬੂਤ ਖਿਡਾਰਨ ਹੈ ਜੋ ਨਾ ਸਿਰਫ਼ ਰੇਸ ਟਰੈਕ ਤੇ ਤੇਜ਼ ਹੈ, ਸਗੋਂ ਆਪਣੀ ਸਿੱਖ ਵਿਰਾਸਤ ਤੇ ਵੀ ਮਾਣ ਕਰਦੀ ਹੈ। 2023 ਵਿੱਚ ਉਹ ਸਿੰਗਾਪੁਰ ਦੀ ਸਭ ਤੋਂ ਤੇਜ਼ ਔਰਤ ਕਾਰਟ ਡਰਾਈਵਰ ਬਣੀ &ndash ਉਸ ਨੇ 44.9 ਸੈਕੰਡ ਦਾ ਪਰਸਨਲ ਬੈਸਟ ਟਾਈਮ ਹਾਸਲ ਕੀਤਾ।
2024 ਵਿੱਚ ਰੋਕ ਕੱਪ ਸਿੰਗਾਪੁਰ ਚੈਂਪੀਅਨਸ਼ਿਪ ਦੇ ਜੂਨੀਅਰ ਕੈਟੇਗਰੀ ਵਿੱਚ ਚੌਥੀ ਪੋਜ਼ੀਸ਼ਨ ਹਾਸਲ ਕੀਤੀ।2025 ਵਿੱਚ ਏਸ਼ੀਆ ਭਰ ਦੇ ਸੀਨੀਅਰ ਕਾਰਟਿੰਗ ਰੇਸਾਂ ਵਿੱਚ ਕਈ ਪੋਡੀਅਮ ਫਿਨਿਸ਼ (ਦੂਜੀ ਤੇ ਤੀਜੀ ਪੋਜ਼ੀਸ਼ਨਾਂ) ਜਿੱਤੀਆਂ। ਉਦਾਹਰਨ ਲਈ, ਰਾਕ ਕੱਪ ਮਲੇਸ਼ਿਆ ਦੇ ਪਹਿਲੇ ਰਾਊਂਡ ਵਿੱਚ ਦੂਜੀ ਥਾਂ ਤੇ ਐਫ4 ਇੰਡੀਆ ਸੀਰੀਜ ਵਿੱਚ ਟਾਪ-10 ਵਿਚ ਰਹੀ।ਉਹ ਚੈਂਪੀਅਨ ਆਫ ਦਾ ਫਿਊਚਰ (COTFA) ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਹੈ, ਜੋ ਐਫ1 ਅਕੈਡਮੀ (ਸਭ ਔਰਤਾਂ ਵਾਲੀ ਚੈਂਪੀਅਨਸ਼ਿਪ) ਨਾਲ ਜੁੜੀ ਹੋਈ ਹੈ।
ਇਟਲੀ ਦੇ ਲੋਨਾਟੋ ਵਿੱਚ ਰੋਕ ਕੱਪ ਸੁਪਰ ਫਾਈਨਲਜ ਵਿੱਚ ਹਿੱਸਾ ਲਿਆ (2023 ਵਿੱਚ), ਜਿੱਥੇ ਉਹ ਇਕੱਲੀ ਔਰਤ ਡਰਾਈਵਰ ਸੀ 28 ਮਰਦਾਂ ਵਿੱਚੋਂ। ਉਹ ਸਿੰਗਾਪੁਰ ਕੈਂਸਰ ਸੁਸਾਇਟੀ ਦੀ ਅੰਬੈਸਡਰ ਹੈ। ਉਹ ਆਪਣੀ ਰੇਸਿੰਗ ਰਾਹੀਂ ਫੰਡ ਰੇਜ਼ ਕਰਦੀ ਹੈ ਅਤੇ ਔਰਤਾਂ ਲਈ ਇਨਕਲੂਸਿਵਿਟੀ ਨੂੰ ਉਤਸ਼ਾਹਿਤ ਕਰਦੀ ਹੈ। ਉਹ ਮਰਦਾਂ ਵਾਲੀ ਖੇਡ ਵਿੱਚ ਔਰਤਾਂ ਲਈ ਰੋਲ ਮਾਡਲ ਬਣ ਰਹੀ ਹੈ।ਕਰੀਨ ਵਰਗੀਆਂ ਕੁੜੀਆਂ ਨੇ ਸਾਬਤ ਕੀਤਾ ਕਿ ਸਿੱਖ ਔਰਤਾਂ ਵੀ ਹਰ ਖੇਤਰ ਵਿੱਚ ਚਮਕ ਸਕਦੀਆਂ ਨੇ।
ਪਾਵਰਲਿਫਟਿੰਗ ਵਿਚ ਕਰਨਜੀਤ ਕੌਰ ਬੈਂਸ ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਜਿਸ ਨੇ ਵਿਸ਼ਵ ਪੱਧਰ ਤੇ ਖਿਤਾਬ ਜਿੱਤੇ।

ਨਸਲਵਾਦ ਦੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਕਿਵੇਂ ਵਧ ਰਹੇ ਨੇ ਸਿੱਖ ਖਿਡਾਰੀ?

ਸਫ਼ਰ ਬੜਾ ਔਖਾ ਰਿਹਾ ਹੈ। ਕੈਨੇਡਾ ਵਿੱਚ ਇੱਕ ਬੱਚੇ ਨੂੰ 16 ਸਾਲ ਦੀ ਉਮਰ ਤੱਕ ਹਾਕੀ ਖੇਡਣ ਲਈ ਔਸਤਨ 53,700 ਡਾਲਰ ਖ਼ਰਚ ਕਰਨੇ ਪੈਂਦੇ ਨੇ। ਪੰਜਾਬੀ ਘਰਾਂ ਵਿੱਚ ਇਹ ਪੈਸਾ ਅਕਸਰ ਨਹੀਂ ਹੁੰਦਾ। ਉੱਪਰੋਂ ਨਸਲਵਾਦ। 2023 ਦੇ ਸਰਵੇਖਣ ਮੁਤਾਬਕ:
26% ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਮਾਹੌਲ ਵਿੱਚ ਨਸਲਵਾਦ ਸਮੱਸਿਆ ਹੈ।22% ਨੂੰ ਧਮਕੀਆਂ ਮਿਲੀਆਂ।14% ਤੇ ਸਰੀਰਕ ਹਮਲੇ ਹੋਏ।ਭਾਂਵੇਂ ਸਿੱਖ ਖਿਡਾਰੀਆਂ ਨੂੰ ਰਾਹ ਔਖਾ ਲੱਗਦਾ ਹੈ, ਪਰ ਉਹ ਮਿਹਨਤ ਨਾਲ ਮੰਜਿਲ ਫਤਹਿ ਕਰ ਲੈਂਦੇ ਹਨ।

ਸਿੱਖੀ ਤੇ ਆਪਣੀ ਵਿਰਾਸਤ ਤੇ ਕਿੰਨਾ ਮਾਣ?
ਹਰ ਸਿੱਖ ਖਿਡਾਰੀ ਦੀ ਕਹਾਣੀ ਵਿੱਚ ਸਿੱਖੀ ਸਾਹਮਣੇ ਆਉਂਦੀ ਹੈ।
ਕਰਨਜੀਤ ਕੌਰ ਬੈਂਸ (ਪਾਵਰਲਿਫਟਰ) ਕਹਿੰਦੀ ਨੇ, &ldquoਮੈਂ ਪੂਰਾ ਨਾਮ ਵਰਤਦੀ ਹਾਂ, ਕੜਾ ਪਾਉਂਦੀ ਹਾਂ, ਲਿਫਟ ਤੋਂ ਪਹਿਲਾਂ ਵਾਹਿਗੁਰੂ ਯਾਦ ਕਰਦੀ ਹਾਂ। ਇਹ ਮੇਰੀ ਤਾਕਤ ਹੈ।&rdquo
2008 ਬੀਜਿੰਗ ਓਲੰਪਿਕਸ ਵਿੱਚ ਰਵੀ ਸਿੰਘ ਕਾਹਲੋਂ, ਗੱਬਰ ਸਿੰਘ, ਬਿੰਦੀ ਕੁੱਲਰ ਤੇ ਰਣਜੀਤ ਦਿਓਲ ਨੇ ਓਪਨਿੰਗ ਸੈਰੇਮਨੀ ਵਿੱਚ ਲਾਲ ਦਸਤਾਰਾਂ ਪਾਈਆਂ। ਰਵੀ ਕਾਹਲੋਂ ਨੇ ਕਿਹਾ ਸੀ, &ldquoਮੇਰੇ ਬਾਪੂ ਨੇ ਨੌਕਰੀ ਲਈ ਦਾੜ੍ਹੀ-ਦਸਤਾਰ ਛੱਡੀ ਸੀ। ਮੈਂ ਦੁਨੀਆਂ ਨੂੰ ਦਿਖਾਉਣਾ ਚਾਹੁੰਦਾ ਸਾਂ ਕਿ ਦਸਤਾਰ ਪਾ ਕੇ ਵੀ ਕੋਈ ਕੈਨੇਡੀਅਨ ਹੋ ਸਕਦਾ ਹੈ।&rdquo
ਅੱਜ ਵੀ ਅਰਸ਼ਦੀਪ ਸਿੰਘ ਬੈਂਸ ਮੈਚ ਤੋਂ ਪਹਿਲਾਂ ਅਰਦਾਸ ਕਰਦਾ ਹੈ, ਗੇਮ ਜਰਸੀ ਹੇਠਾਂ ਕੜਾ ਪਾਉਂਦਾ ਹੈ। ਉਹ ਕਹਿੰਦਾ ਹੈ, &ldquoਮੇਰੀ ਸਫਲਤਾ ਮੇਰੀ ਮਿਹਨਤ ਦੀ ਹੈ, ਪਰ ਮੇਰੀ ਹਿੰਮਤ ਸਿੱਖੀ ਵਿੱਚੋਂ ਆਉਂਦੀ ਹੈ &ndash ਸਬਰ, ਮਿਹਨਤ ਤੇ ਚੜ੍ਹਦੀ ਕਲਾ।&rdquo
ਅੱਗੇ ਕੀ?
ਆਸਟ੍ਰੇਲੀਆ ਦੇ ਸਿੱਖ ਗੇਮਜ਼, ਕੈਨੇਡਾ-ਅਮਰੀਕਾ ਦੇ ਗੁਰਦੁਆਰਾ ਜਿੰਮ, ਨਵੀਆਂ ਅਕੈਡਮੀਆਂ ਤੇ ਕਮਿਊਨਿਟੀ ਸਪਾਂਸਰਸ਼ਿਪ ਨਾਲ ਹੁਣ ਰਾਹ ਥੋੜ੍ਹਾ ਆਸਾਨ ਹੋ ਰਿਹਾ ਹੈ। ਜਸਵੀਰ ਸਿੰਘ (ਸਿੱਖ ਸਪੋਰਟਸ ਜਰਨਲਿਸਟ) ਕਹਿੰਦੇ ਨੇ, &ldquoਖੇਡਾਂ ਸਾਡੇ ਧਰਮ ਦਾ ਹਿੱਸਾ ਨੇ। ਗੁਰੂ ਸਾਹਿਬ ਨੇ ਘੋੜਸਵਾਰੀ, ਤੀਰਅੰਦਾਜ਼ੀ, ਗਤਕਾ ਸਿਖਾਇਆ। ਅਸੀਂ ਤਾਂ ਬਿਲਡ ਡਿਫਰੰਟ ਹੀ ਹਾਂ &ndash ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਤਾਕਤ ਨੂੰ ਪੂਰੀ ਦੁਨੀਆਂ ਨੂੰ ਵਿਖਾਈਏ।