ਮਾਨਸਾ ਦੇ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨੇ ‘ਤੇ ਬੈਠੇ ਮੂਸੇਵਾਲਾ ਦੇ ਮਾਤਾ-ਪਿਤਾ
_11Feb26080352AM.jpeg)
ਗੀਤਕਾਰ ਬੰਟੀ ਬੈਂਸ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਛੋਟੇ ਸਿੱਧੂ ਨੂੰ ਲੈ ਕੇ ਮਾਨਸਾ ਦੇ ਐੱਸ.ਐੱਸ.ਪੀ. ਦਫਤਰ ਦੇ ਬਾਹਰ ਧਾਰਨਾ ਦੇਣ ਲਈ ਪਹੁੰਚੇ ਹਨ। ਚਰਨ ਕੌਰ ਅਤੇ ਬਲਕੌਰ ਸਿੰਘ ਵੱਲੋਂ ਗੀਤਕਾਰ ਬੰਟੀ ਬੈਂਸ ਦੇ ਮਾਮਲੇ ਨੂੰ ਲੈ ਕੇ ਇਹ ਧਾਰਨਾ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਲੋਂ ਗੀਤਕਾਰ ਬੰਟੀ ਬੈਂਸ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਚਰਨ ਕੌਰ ਤੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਧੋਖਾਧੜੀ ਨੂੰ ਲੈ ਕੇ ਉਨ੍ਹਾਂ ਵੱਲੋਂ ਜੂਨ ਮਹੀਨੇ ਵਿੱਚ ਗੀਤਕਾਰ ਬੰਟੀ ਬੈਂਸ ਦੇ ਖਿਲਾਫ਼ ਸ਼ਿਕਾਇਤ ਦਰਜ ਕਾਰਵਾਈ ਗਈ ਸੀ। ਮਾਮਲੇ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੀਆਂ ਕੰਪਨੀਆਂ ਦੀ ਸਟੇਟਮੈਂਟ ਦਿੱਤੀ ਜਾਵੇ, ਜੇ ਸਾਡੀ ਸ਼ਿਕਾਇਤ ਗਲਤ ਹੈ ਤਾਂ ਸ਼ਿਕਾਇਤ ਵਾਪਸ ਕਰ ਦਿਓ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਇੱਥੇ ਪੱਕੇ ਤੌਰ ਤੇ ਬੈਠਾਂਗੇ।