ਫਿਲਮ ਦੀ ਸ਼ੂਟਿੰਗ ਦੌਰਾਨ ਪੰਜਾਬੀ ਅਦਾਕਾਰ ਜੈ ਰੰਧਾਵਾ ਹੋਇਆ ਜ਼ਖਮੀ, ਹਸਪਤਾਲ ‘ਚ ਭਰਤੀ

ਪੰਜਾਬੀ ਅਦਾਕਾਰ ਜੈ ਰੰਧਾਵਾ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਿਆ। ਇੱਕ ਜੰਪ ਸੀਨ ਕਰਦੇ ਹੋਏ ਕ੍ਰੇਨ ਮਸ਼ੀਨ ਵਿਚ ਤਕਨੀਕੀ ਖਰਾਬੀ ਆ ਗਈ, ਜਿਸ ਨਾਲ ਜੈ ਰੰਧਾਵਾ ਛੱਤ &lsquoਤੇ ਸਹੀ ਤਰ੍ਹਾਂ ਲੈਂਡ ਨਹੀਂ ਕਰ ਸਕਿਆ ਤੇ ਸਿੱਧੇ ਕੰਧ ਵਿਚ ਜਾ ਟਕਰਾਇਆ। ਇਸ ਦੌਰਾਨ ਉਸ ਦਾ ਸਿਰ ਕੰਧ ਵਿਚ ਜ਼ੋਰ ਨਾਲ ਟਕਰਾ ਗਿਆ।
ਘਟਨਾ ਦਾ 8 ਸਕਿੰਟ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਤੁਰੰਤ ਬਾਅਦ ਕਰੂ ਮੈਂਬਰਾਂ ਨੇ ਉਸ ਨੂੰ ਸੰਭਾਲਿਆ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਜੈ ਰੰਧਾਵਾ ਦਾ ਹਸਪਤਾਲ ਵਿੱਚ ਐਮਆਰਆਈ ਕੀਤਾ ਗਿਆ। ਡਾਕਟਰਾਂ ਨੇ ਕਿਸੇ ਵੀ ਗੰਭੀਰ ਸੱਟ ਤੋਂ ਇਨਕਾਰ ਕੀਤਾ ਹੈ। ਉਹ ਇਸ ਸਮੇਂ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।