ਮੈਂ ਰਾਜਨੀਤੀ ਨਹੀਂ ਕਰਨੀ, ਨਾ ਹੀ ਚੋਣਾਂ ਲੜਨੀਆਂ : ਰਾਜਪਾਲ ਗੁਲਾਬ ਚੰਦ ਕਟਾਰੀਆ
_11Feb26075451AM.jfif)
ਫ਼ਾਜ਼ਿਲਕਾ: ਪੰਜਾਬ ਦੇ ਰਾਜਪਾਲ ਵਲੋਂ ਨਸ਼ਿਆ ਵਿਰੁੱਧ ਕੱਢੀ ਜਾ ਰਹੀ ਪੈਦਲ ਯਾਤਰਾ &rsquoਤੇ ਜੋ ਸਿਆਸੀ ਘਮਸਾਨ ਚੱਲ ਰਿਹਾ ਸੀ। ਉਸ ਦਾ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ। ਫਿਰੋਜ਼ਪੁਰ ਜ਼ਿਲ੍ਹੇ &rsquoਚ ਕੱਢੀ ਗਈ ਰਾਜਪਾਲ ਦੀ ਪੈਦਲ ਯਾਤਰਾ ਦੇ ਦੌਰਾਨ ਅਕਾਲੀ ਭਾਜਪਾ ਦੇ ਨੇਤਾ ਇਸ ਯਾਤਰਾ ਵਿਚ ਦਿਖਾਈ ਦਿੱਤੇ ਸਨ। ਇਸੇ ਯਾਤਰਾ &rsquoਚ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਸ਼ਾਮਿਲ ਹੋਣ &rsquoਤੇ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਲਦ ਹੀ ਅਕਾਲੀ-ਭਾਜਪਾ ਵਿਚਕਾਰ ਗੱਠਜੋੜ ਹੋ ਸਕਦਾ ਹੈ। ਇਸ ਨੂੰ ਲੈ ਕੇ ਰਾਜਪਾਲ ਦੀ ਯਾਤਰਾ &rsquoਤੇ ਵਿਰੋਧੀਆਂ ਨੇ ਸਵਾਲ ਚੁੱਕੇ ਸਨ। ਪਰ ਅੱਜ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਰੰਗਲੇ ਪੰਜਾਬ ਅਤੇ ਨਸ਼ਿਆਂ ਖ਼ਿਲਾਫ਼ ਕੱਢੇ ਗਏ ਪੈਦਲ ਮਾਰਚ &rsquoਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਵਿਰੋਧੀਆਂ ਦੇ ਸਵਾਲਾਂ &rsquoਤੇ ਵਿਰਾਮ ਲਗਾ ਦਿੱਤਾ ਹੈ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਨਹੀਂ ਲੜਨੀਆਂ ਅਤੇ ਉਹ ਆਪਣੀ ਤਨਖ਼ਾਹ ਤੋਂ ਹੀ ਆਪਣਾ ਗੁਜ਼ਾਰਾ ਕਰਦੇ ਹਨ। ਜੋ ਗੱਡੀ ਉਨ੍ਹਾਂ ਕੋਲ ਹੈ ਉਹ ਵੀ ਜਨਤਾ ਦੀ ਹੈ। ਉਨ੍ਹਾਂ ਦਾ ਧਰਮ ਬਣਦਾ ਹੈ ਕਿ ਉਹ ਜਨਤਾ ਦੇ ਸੁੱਖ-ਦੁੱਖ ਵਿਚ ਸਹਿਯੋਗ ਦੇਣ। ਉਨ੍ਹਾ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਉਨ੍ਹਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ। ਕੋਈ ਵੀ ਅਜਿਹੀ ਪਾਰਟੀ ਨਹੀਂ, ਕੋਈ ਸੰਸਦ ਜਾਂ ਵਿਧਾਇਕ ਜਾਂ ਸਾਬਕਾ ਵਿਧਾਇਕ ਅਜਿਹਾ ਨਹੀਂ ਜਿਨ੍ਹਾਂ ਨੂੰ ਉਨ੍ਹਾਂ ਨੇ ਫੋਨ ਨਹੀਂ ਕੀਤਾ।