ਮਜ਼ਾਕ ਵਾਲੀ ਵੀਡੀਓ ‘ਤੇ ਬੋਲੇ ਹੰਸ ਰਾਜ ਹੰਸ-‘ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ ਨਛੱਤਰ ਮੁਆਫ਼ ਕਰ ਦੇਵੇ

ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੌਰਾਨ ਗਾਇਕ ਨਛੱਤਰ ਗਿੱਲ ਦੇ ਗਾਣੇ ਦੀ ਨਕਲ ਉਤਾਰੀ ਸੀ। ਤਿੰਨਾਂ ਨੇ ਗਿੱਲ ਦੇ ਗਾਣੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ &lsquoਤੇ ਅਪਲੋਡ ਕੀਤਾ ਸੀ। ਇਸ &lsquoਤੇ ਗਾਇਕ ਨਛੱਤਰ ਗਿੱਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਪਰ ਹੁਣ ਤਿੰਨਾਂ ਵੱਲੋਂ ਗਿੱਲ ਤੋਂ ਮਾਫੀ ਮੰਗੀ ਗਈ ਹੈ।
ਮਜ਼ਾਕ ਵਾਲੀ ਵੀਡੀਓ ਨੂੰ ਲੈ ਕੇ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਮਜ਼ਾਕ ਵਾਲੀ ਵੀਡੀਓ ਦੇਖ ਕੇ ਮੇਰਾ ਮਨ ਦੁਖੀ ਹੋਇਆ। ਸੋਸ਼ਲ ਮੀਡੀਆ ਦੇ ਜ਼ਮਾਨੇ &lsquoਚ ਬਹੁਤ ਸੋਚ-ਵਿਚਾਰ ਕਰ ਕੇ ਬੋਲਣਾ ਚਾਹੀਦਾ ਹੈ। ਲੋਕ ਤਮਾਸ਼ਾ ਵੇਖਣ ਲਈ ਤਿਆਰ ਰਹਿੰਦੇ ਹਨ। ਮੈਂ ਲੋਕਾਂ ਨੂੰ ਕਹਿੰਦਾ ਕਿ ਇਨ੍ਹਾਂ ਨੂੰ ਮੁਆਫ਼ ਕਰ ਦਿਓ। ਉਨ੍ਹਾਂ ਦੇ ਵੱਲੋਂ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ। ਬੱਚੇ ਨਿਆਣੇ ਨੇ, ਉਨ੍ਹਾਂ ਤੋਂ ਗਲਤੀ ਹੋ ਗਈ। ਨਛੱਤਰ ਬਹੁਤ ਪਿਆਰੀ ਰੂਹ ਹੈ।- ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ, ਨਛੱਤਰ ਮੁਆਫ਼ ਕਰ ਦੇਵੇ। ਸਾਡਾ ਆਪਸ &lsquoਚ ਬਹੁਤ ਪਿਆਰ ਹੈ ਤੇ ਅਸੀਂ ਇੱਕ-ਦੂਜੇ ਦੇ ਹਿੱਸੇ ਹਾਂ।