ਅਨਿਲ ਅੰਬਾਨੀ ਅਤੇ ਪਤਨੀ ਟੀਨਾ ਅੰਬਾਨੀ ਨੂੰ ED ਵੱਲੋਂ ਨਵੇਂ ਸੰਮਨ ਜਾਰੀ

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਅਗਲੇ ਹਫ਼ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਨਵੇਂ ਸੰਮਨ ਜਾਰੀ ਕੀਤੇ ਹਨ। 68 ਸਾਲਾ ਟੀਨਾ ਅੰਬਾਨੀ ਸਾਬਕਾ ਅਦਾਕਾਰਾ ਵੀ ਹਨ ਜਿਨ੍ਹਾਂ ਨੂੰ ਫੈਡਰਲ ਏਜੰਸੀ ਨੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਨਹੀਂ ਪਹੁੰਚੇ। ਅਧਿਕਾਰੀਆਂ ਮੁਤਾਬਕ ਹੁਣ ਉਨ੍ਹਾਂ ਨੂੰ 17 ਫਰਵਰੀ ਨੂੰ ਅਤੇ ਅਨਿਲ ਅੰਬਾਨੀ ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਬਿਆਨ 'ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ' (PMLA) ਤਹਿਤ ਦਰਜ ਕੀਤੇ ਜਾਣਗੇ।