ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ਵਪਾਰੀ ਦਾ ਉਸੇ ਦੀ ਦੁਕਾਨ ਵਿੱਚ ਕੀਤਾ ਕਤਲ

ਢਾਕਾ- ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਖ਼ਿਲਾਫ਼ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਮਯਮਨਸਿੰਘ ਜ਼ਿਲ੍ਹੇ ਦੇ ਤ੍ਰਿਸ਼ਾਲ ਉਪਜਿ਼ਲ੍ਹਾ ਵਿੱਚ ਇੱਕ 62 ਸਾਲਾ ਹਿੰਦੂ ਵਪਾਰੀ ਸੁਸੈਨ ਚੰਦਰ ਸਰਕਾਰ ਦੀ ਉਸ ਦੀ ਦੁਕਾਨ ਦੇ ਅੰਦਰ ਹੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਇਹ ਹਾਦਸਾ ਸੋਮਵਾਰ ਰਾਤ ਬੋਗਰ ਬਜ਼ਾਰ ਚੌਰਾਹੇ &lsquoਤੇ ਵਾਪਰਿਆ।
ਪੁਲਿਸ ਮੁਤਾਬਕ, ਸੁਸੈਨ ਚੰਦਰ ਸਰਕਾਰ, ਭਾਈ-ਭਾਈ ਐਂਟਰਪ੍ਰਾਈਜ਼ ਦੇ ਮਾਲਕ ਸਨ। ਹਮਲਾਵਰਾਂ ਨੇ ਉਨ੍ਹਾਂ &lsquoਤੇ ਹਥਿਆਰ ਨਾਲ ਹਮਲਾ ਕੀਤਾ ਅਤੇ ਦੁਕਾਨ ਦਾ ਸ਼ਟਰ ਬੰਦ ਕਰਕੇ ਚਲੇ ਗਏ। ਪਰਿਵਾਰ ਜਦੋਂ ਦੁਕਾਨ ਖੋਲ੍ਹਣ ਗਿਆ, ਤਾਂ ਸੁਸੈਨ ਖੂਨ ਵਿੱਚ ਲਥਪਥ ਮਿਲੇ। ਉਨ੍ਹਾਂ ਨੂੰ ਮਯਮਨਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਹ ਘਟਨਾ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਬਣੀ ਹੈ।