image caption:

ICC ਐਵਾਰਡਸ 'ਚ ਵਿਰਾਟ ਕੋਹਲੀ ਦੀ ਗੂੰਜ

ਨਵੀਂ ਦਿੱਲੀ: ਅੱਜ ਕ੍ਰਿਕਟ ਇਤਿਹਾਸ &lsquoਚ ਵਿਰਾਟ ਕੋਹਲੀ ਨੂੰ ਸਭ ਤੋਂ ਸ਼ਾਨਦਾਰ ਬੱਲੇਬਾਜ਼ ਦਾ ਦਰਜਾ ਦਿੱਤਾ ਗਿਆ। ਇਸ ਦਾ ਸਬੂਤ ਹਾਲ ਹੀ &lsquoਚ ਭਾਰਤੀ ਕ੍ਰਿਕਟ ਟੀਮ ਦਾ ਆਸਟ੍ਰੇਲੀਆ ਦੌਰਾ ਹੈ। ਇਸ ਸੀਰੀਜ਼ &lsquoਚ ਕਪਤਾਨ ਕੋਹਲੀ ਨੇ ਖੂਬ ਦੌੜਾਂ ਬਣਾਈਆਂ। ਹੁਣ ਕੁਝ ਸਮਾਂ ਪਹਿਲਾਂ ਹੀ ਆਈਸੀਸੀ ਐਵਾਰਡਸ ਦਾ ਐਲਾਨ ਹੋਇਆ ਹੈ ਜਿਸ &lsquoਚ ਵਿਰਾਟ ਦਾ ਨਾਂ ਹਰ ਪਾਸੇ ਗੂੰਜ ਰਿਹਾ ਹੈ।
ਜੀ ਹਾਂ, ਵਿਰਾਟ ਕੋਹਲੀ ਨੂੰ ਇਸ ਸਾਲ ਦੀ ਟੈਸਟ ਤੇ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਧਰ ਵਿਰਾਟ ਨੇ ਪਹਿਲੀ ਵਾਰ ਆਈਸੀਸੀ ਦੇ ਤਿੰਨਾਂ ਐਵਾਰਡਾਂ &lsquoਸਰ ਗਾਰਫੀਲਡ ਸੋਬਰਸ ਟਰੌਫੀ ਆਈਸੀਸੀ ਮੇਨ ਕ੍ਰਿਕਟਰ ਆਫ ਦ ਈਅਰ&rsquo, &lsquoਆਈਸੀਸੀ ਮੇਨ ਟੈਸਟ ਕ੍ਰਿਕਟਰ ਆਫ ਦ ਈਅਰ&rsquo ਤੇ &lsquoਆਈਸੀਸੀ ਮੇਨ ਵਨਡੇ ਕ੍ਰਿਕਟਰ ਆਫ ਦ ਈਅਰ&rsquo &lsquoਤੇ ਕਬਜ਼ਾ ਕੀਤਾ ਹੈ।
ਇਨ੍ਹਾਂ ਐਵਾਰਡਸ ਨੂੰ ਹਾਸਲ ਕਰਨ ਤੋਂ ਬਾਅਦ ਵਿਰਾਟ ਨੇ ਕਿਹਾ, &ldquoਮੈ ਕਾਫੀ ਖੁਸ਼ ਹਾਂ। ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ ਤੇ ਮੈਂ ਪਿਛਲੇ ਸਾਲ ਜੋ ਮਿਹਨਤ ਕੀਤੀ ਹੈ। ਉਸ ਦਾ ਨਤੀਜਾ ਮੈਨੂੰ ਹੁਣ ਨਜ਼ਰ ਆ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਟੀਮ ਵੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ।&rdquo