image caption:

ਐਮੀ ਵਿਰਕ ਛੇਤੀ ਹੀ ਬਾਲੀਵੁਡ ਫ਼ਿਲਮ 'ਚ ਬਾਲਿੰਗ ਕਰਦੇ ਆਉਣਗੇ ਨਜ਼ਰ

ਮੁੰਬਈ- ਪੰਜਾਬ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਫ਼ਿਲਮ ਇੰਡਸਟਰੀ ਵਿਚ ਕਾਫੀ ਬੋਲਬਾਲ ਹੈ। ਐਮੀ ਵਿਰਕ ਜਲਦੀ ਹੀ ਬਾਲੀਵੁਡ ਵਿਚ ਅਪਣਾ ਡੈਬਿਊ ਕਰਨ ਜਾ ਰਹੇ ਹਨ। ਇਹ ਜਾਣਕਾਰੀ ਐਮੀ ਵਿਰਕ ਨੇ ਅਪਣੇ ਟਵਿਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਐਮੀ ਵਿਰਕ ਜੋ ਕਿ ਰਣਵੀਰ ਸਿੰਘ ਨਾਲ ਕਬੀਰ ਖਾਨ ਦੀ ਫ਼ਿਲਮ '83' ਵਿਚ ਕੰਮ ਕਰਨਗੇ।  ਰਣਵੀਰ ਸਿੰਘ ਇਸ ਫ਼ਿਲਮ ਵਿਚ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ ਤੇ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲੇ ਤੱਕ ਰਣਵੀਰ ਸਿੰਘ ਤੇ ਐਮੀ ਵਿਰਕ ਦੇ ਕਿਰਦਾਰ ਬਾਰੇ ਹੀ ਪ੍ਰਗਟਾਵਾ ਕੀਤਾ ਗਿਆ ਹੈ ਤੇ ਬਾਕੀ ਟੀਮ ਦੇ ਖਿਡਾਰੀਆਂ ਦਾ ਕਿਰਦਾਰ ਕੌਣ ਕੌਣ ਨਿਭਾ ਰਿਹਾ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।