image caption:

ਟੈਨਿਸ ਖਿਡਾਰੀ 'ਤੇ ਠੋਕਿਆ 80 ਲੱਖ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ : ਆਸਟ੍ਰੇਲੀਆ ਦੇ ਟੈਨਿਸ ਪਲੇਅਰ ਨਿਕ ਕਿਰਗੀਓਸ &lsquoਤੇ ਖ਼ਰਾਬ ਵਤੀਰਾ ਕਰਨ ਕਰਕੇ 80 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ &lsquoਚ ਰੂਸ ਦੇ ਕਾਰੇਨ ਖਾਚਾਨੋਵ ਤੋਂ 7-6, 6-7, 2-6 ਨਾਲ ਹਾਰ ਦੌਰਾਨ ਕਿਰਗੀਓਸ ਬਗੈਰ ਅੰਪਾਇਰ ਦੀ ਇਜਾਜ਼ਤ ਤੋਂ ਕੋਰਟ ਤੋਂ ਬਾਹਰ ਚਲੇ ਗਏ। ਉਸ ਨੇ ਅੰਪਾਇਰ ਨਾਲ ਵੀ ਬਦਤਮੀਜ਼ੀ ਕੀਤੀ ਤੇ ਉਸ ਨੂੰ ਭੱਦੀ ਸ਼ਬਦਾਵਲੀ ਵਰਤੀ। ਇਸ ਦੇ ਨਾਲ ਹੀ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤਕ ਕਿ ਉਸ ਨੇ ਚੇਅਰ ਅੰਪਾਇਰ ਵੱਲ ਥੁੱਕਿਆ।


ਕਿਰਗੀਓਸ ਨੇ ਅੰਪਾਇਰ ਨੂੰ &lsquoਸਭ ਤੋਂ ਖ਼ਰਾਬ ਅੰਪਾਇਰ&rsquo ਕਿਹਾ। ਕਿਰਗੀਓਸ ਨੂੰ ਦੂਜੇ ਸੈੱਟ ਦੇ ਆਖਰ &lsquoਚ ਬਗੈਰ ਇਜਾਜ਼ਤ ਕੋਰਟ ਤੋਂ ਬਾਹਰ ਜਾਣ ਅਤੇ ਦੋ ਰੈਕੇਟ ਤੋੜਦੇ ਦੇਖਿਆ ਗਿਆ। ਇਸ ਮਾਮਲੇ &lsquoਚ ਏਟੀਪੀ ਜਾਂਚ ਕਰ ਰਹੀ ਹੈ। ਖ਼ਬਰਾਂ ਮੁਤਾਬਕ ਕਿਰਗੀਓਸ &lsquoਤੇ ਬੈਨ ਵੀ ਲੱਗ ਸਕਦਾ ਹੈ।


ਸੱਤ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੀਜੇ ਰਾਊਂਡ &lsquoਚ ਹਾਰ ਕੇ ਬਾਹਰ ਹੋ ਗਏ। ਰੂਸ ਦੇ ਰੂਬੱਲੇਵ ਨੇ ਫੈਡਰਰ ਨੂੰ 6-3, 6-4 ਨਾਲ ਹਰਾਇਆ। ਵਰਲਡ ਨੰਬਰ ਵਨ ਰੂਬੱਵੇਲ ਨੇ ਇੱਕ ਘੰਟੇ &lsquoਚ ਮੈਚ ਜਿੱਤਿਆ। ਯੂਐਸ ਓਪਨ ਤੋਂ ਪਹਿਲਾਂ ਇਹ ਫੇਡਰਰ ਦਾ ਅੰਤਮ ਟੂਰਨਾਮੈਂਟ ਸੀ।