image caption: ਲੇਖਕ – -ਤਰਲੋਚਨ ਸਿੰਘ ‘ਦੁਪਾਲ ਪੁਰ’

ਗਿਆਨੀ ਬਾਪ ਦਾ ਵਿਗਿਆਨ !

ਸਾਡਾ ਬਾਪ ਸਕੂਲੇ ਨਹੀਂ ਸੀ ਇਕ ਦਿਨ ਵੀ ਗਿਆ ਪਰ ਉਸਨੂੰ ਪੂਰੇ ਇਲਾਕੇ ਵਿਚ &lsquoਗਿਆਨੀ ਜੀ&rsquo ਕਹਿ ਕੇ ਸਤਿਕਾਰਿਆ ਜਾਂਦਾ ਸੀ ਰੌਲ਼ਿਆਂ ਤੋਂ ਕੁੱਝ ਸਾਲ ਪਹਿਲਾਂ ਸਰਗੋਧੇ ਪਾਕਿਸਤਾਨ ਵਿਆਹੇ ਸਾਡੇ ਬਾਪ ਦੇ ਬਚਪਨ ਮੌਕੇ ਫਿਲੌਰ ਤੋਂ ਸਾਡੇ ਘਰੇ ਆਉਂਦੇ ਇਕ ਬਜ਼ੁਰਗ ਪ੍ਰਾਹੁਣੇ ਨੇ ਚੁੱਲ੍ਹੇ ਦੀ ਸੁਆਹ ਬਲੂਰ ਕੇ ਉਸਨੂੰ &lsquoਪੈਂਤੀ&rsquo ਸਿਖਾਈ ਅੱਖਰਾਂ ਦੀ ਪਛਾਣ ਪੱਕੀ ਹੋ ਜਾਣ ਤੇ ਉਹ ਹੌਲ਼ੀ ਹੌਲ਼ੀ ਗੁਟਕੇ ਤੋਂ ਪਾਠ ਕਰਨ ਲੱਗ ਪਏ ਬਸ ਫਿਰ ਚੱਲ ਸੋ ਚੱਲ ੳਨ੍ਹਾਂ ਪੜ੍ਹਨ ਦੇ ਸ਼ੌਂਕ ਨੂੰ ਵਧਾਉਂਦਿਆਂ ਮੇਲਿਆਂ ਮਸ੍ਹਾਵਿਆਂ ਤੋਂ ਕਿੱਸੇ ਲਿਆਉਣੇ ਸ਼ੁਰੂ ਕਰ ਦਿੱਤੇ ਸੋਹਣ ਸਿੰਘ ਸੀਤਲ, ਫਿਰੋਜ਼ ਦੀਨ ਸ਼ਰਫ ਅਤੇ ਗਿਆਨੀ ਕਰਤਾਰ ਸਿੰਘ ਕਲਾਸਵਾਲ਼ੀਏ ਵਲੋਂ ਲਿਖੇ ਧਾਰਮਿਕ ਤੇ ਇਤਿਹਾਸਿਕ ਗ੍ਰੰਥ ਘਰੇ ਲੈ ਆਂਦੇ

     ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਗਿਆਨਕ ਸੋਚ ਗ੍ਰਹਿਣ ਕਰਨ ਦੀ ਚੇਟਕ ਲੱਗੀ ਜਾਡਲੇ ਵਾਲ਼ੇ ਡਾਕਟਰ ਮਲਕੀਅਤ ਸਿੰਘ ਹੁਣਾ ਪਾਸ ਬਹਿਣ-ਉੱਠਣ ਕਰਕੇ, ਜੋ ਗੁਰਬਖਸ਼ ਸਿੰਘ &lsquoਪ੍ਰੀਤ ਲੜੀ&rsquo ਦੇ ਪੱਕੇ ਪਾਠਕ ਸਨ ਆਪਣੇ ਵੱਡੇ ਭਰਾਵਾਂ ਵਾਂਗ ਵਰਤੋਂ ਵਿਹਾਰ ਕਰਦਿਆਂ ਡਾਕਟਰ ਸਾਹਿਬ ਨੇ ਸਾਡੇ ਭਾਈਆ ਜੀ ਨਾਲ ਵਿਚਾਰ ਵਟਾਂਦਰੇ ਅਕਸਰ ਕਰਦੇ ਰਹਿਣਾਸ਼ਾਇਦ ਉਨ੍ਹਾਂ &lsquoਤੇ ਡਾਕਟਰ ਸਾਹਿਬ ਦੀ ਸੰਗਤ ਦਾ ਹੀ ਪ੍ਰਭਾਵ ਹੋਵੇ ਕਿ ਜਦ ਅਸੀਂ ਛੇਵੀਂ-ਸੱਤਵੀਂ ਵਿਚ ਪੜ੍ਹਦਿਆਂ ਸਕੂਲੋਂ ਘਰੇ ਆ ਕੇ ਬੜੀ ਹੈਰਾਨੀ ਨਾਲ ਸੂਰਜ ਖੜ੍ਹਾ ਤੇ ਧਰਤੀ ਘੁੰਮਣ ਬਾਰੇ ਦੱਸਿਆ ਤਾਂ ਉਹ ਝੱਟ ਸਾਡੇ ਨਾਲ ਸਹਿਮਤ ਹੋ ਗਏ ਜਦ ਕਿ ਸਾਡੀ ਭੋਲ਼ੀ ਭਾਲ਼ੀ ਮਾਂ ਖਿਝ ਕੇ ਕਹਿੰਦੀ ਕਿ ਮਾਹਟਰਾਂ ਦੀਆਂ ਦੱਸੀਆਂ &lsquoਝੱਲ-ਵਲੱਲੀਆਂ&rsquo ਉੱਥੇ ਸਕੂਲੇ ਈ ਰੱਖਿਆ ਕਰੋ ਸਾਨੂੰ ਨਾ ਮੂਰਖ ਬਣਾਇਆ ਕਰੋ ਘਰੇ ਆ ਕੇ ਉਸਨੇ ਚੜ੍ਹਦੇ ਵੱਲ੍ਹ ਵਾਕਿਆ ਬਲ਼ਾਚੌਰ ਕਸਬੇ ਵੱਲ੍ਹ ਹੱਥ ਕਰਕੇ ਕਹਿਣਾ- &ldquo ਰੋਜ ਸੂਰਜ ਉੱਧਰੋਂ ਚੜ੍ਹਦਾ ਐ ਤੇ ਰਾਹੋਂ ਦੇ ਪਿਛਵਾੜੇ ਵੱਲ੍ਹ ਜਾ ਡੁੱਬਦਾ ਹੈ ਧਰਤੀ ਤਾਂ ਉੱਥੇ ਦੀ ਉੱਥੇ ਹੀ ਖੜ੍ਹੀ ਰਹਿੰਦੀ ਐ ! ਜੇ ਇਹ ਘੁੰਮਦੀ ਹੋਵੇ ਤਾਂ ਅਸੀਂ ਤੁਰਦੇ ਫਿਰਦੇ ਘੁੰਮ ਘੁੰਮ ਕੇ ਨਾ ਡਿਗੀਏ ?

ਸਾਨੂੰ ਬੀਬੀ ਦੀਆਂ ਇਨ੍ਹਾਂ ਦਲੀਲਾਂ ਸਾਹਮਣੇ ਆਪਣਾ ਸਾਂਇੰਸ ਮਾਸਟਰ ਹਰੀ ਦੇਵ ਸਿੰਘ ਝੂਠਾ ਲੱਗਣ

ਲੱਗ ਪੈਣਾ ਪਰ ਭਾਈਆ ਜੀ ਨੇ ਬੀਬੀ ਦੀਆਂ ਉਕਤ ਗੱਲਾਂ ਨੂੰ ਮੂਰਖਾਨਾਂ ਕਹਿ ਕੇ ਹੱਸ ਛੱਡਣਾ ! ਇਕ ਰਾਤ ਜਦੋਂ

ਅਸੀਂ ਦਵਾਖਲ਼ ਵਿਚ ਰੱਖੇ ਦੀਵੇ ਦੀ ਲੋਅ ਵਿਚ ਬੈਠੇ ਪੜ੍ਹ ਰਹੇ ਸਾਂ, ਤਦ ਭਾਈਆ ਜੀ ਅਚਾਨਕ ਉੱਠੇ ਤੇ ਸਾਨੂੰ ਕਹਿੰਦੇ

ਆਉ ਅੱਜ ਤੁਹਾਡੀ ਬੀਬੀ ਨੂੰ ਸਮਝਾਈਏ ਕਿ ਧਰਤੀ ਕਿੱਦਾਂ ਘੁੰਮਦੀ ਐ ਤੇ ਦਿਨ ਅਤੇ ਰਾਤ ਕਿਵੇਂ ਬਣਦੇ ਹਨ ! ਅਸੀਂ

ਬੜੀ ਉਤਸੁਕਤਾ ਨਾਲ਼ ਉਨ੍ਹਾਂ ਵੱਲ੍ਹ ਦੇਖਣ ਲੱਗੇ ਉਨ੍ਹਾਂ ਇਕ ਚੌੜਾ ਥਾਲ਼ ਲੈ ਕੇ ਉਸ ਵਿਚ ਇਕ ਤੀਲ੍ਹਾਂ ਦੀ ਡੱਬੀ ਰੱਖ ਲਈ

ਅਤੇ ਉਸਤੋਂ ਚੱਪੇ ਚੱਪੇ ਦੀ ਵਿੱਥ ਉੱਤੇ ਦੋ ਕੌਲੀਆਂ ਤੇ ਇਕ ਗਲਾਸ ਮੂੰਧੇ ਮਾਰ ਲਏ ਸਾਨੂੰ ਗੋਲ ਦਾਇਰੇ ਵਿਚ ਬਿਠਾ ਕੇ

ਉਹ ਸਮਝਾਉਣ ਲੱਗੇ ਕਿ ਸਮਝ ਲਉ ਔਹ ਦੀਵਾ ਸੂਰਜ ਹੈ, ਆਹ ਥਾਲ਼ ਧਰਤੀ ਹੈ ਅਤੇ ਇਸ ਵਿਚ ਪਈਆਂ ਚੀਜਾਂ

ਅਲੱਗ ਅਲੱਗ ਦੇਸ਼ ਹਨ ਧਰਤੀ ਉੱਪਰ ਫਿਰ ਉਨ੍ਹਾਂ ਥਾਲ਼ ਨੂੰ ਹੌਲ਼ੀ ਹੌਲ਼ੀ ਘੁਮਾਉਂਦਿਆਂ ਹੋਇਆਂ ਦੱਸਿਆ ਕਿ ਦੇਖੋ

ਸੂਰਜ(ਦੀਵਾ) ਤਾਂ ਇੱਕੋ ਥਾਂਹ ਖੜ੍ਹਾ ਹੈ ਪਰ ਧਰਤੀ ਏਦਾਂ ਘੁੰਮਣ ਕਰਕੇ ਜਿੱਥੇ ਹਨੇਰਾ ਹੁੰਦਾ ਉੱਥੇ ਰਾਤ ਪੈ ਜਾਂਦੀ ਹੈ

ਜਿੱਥੇ ਚਾਨਣ ਪੈ ਰਿਹਾ ਹੋਵੇ ਉੱਥੇ ਦਿਨ ਹੁੰਦਾ ਹੈਇਹ ਸਾਦ ਮੁਰਾਦਾ ਜਿਹਾ ਦ੍ਰਿਸ਼ਟਾਂਤ ਦੇਖ ਕੇ ਸਾਡੇ ਤਾਂ ਮਾੜੇ ਮੋਟੇ

ਸ਼ੱਕ ਸ਼ੁਬ੍ਹੇ ਸਾਰੇ ਮਿਟ ਗਏ ਪਰ ਸਾਡੀ ਬੀਬੀ ਨਾ ਮੰਨਣ ਦੇ ਸੰਕੇਤ ਵਜੋਂ &lsquoਹੂੰਅ !&rsquo ਕਹਿਕੇ ਬੋਲੀ-

&ldquoਨਾ ਮੇਰੀ ਗੱਲ ਸੁਣੋ ਬੜੇ ਪੜ੍ਹਾਕੂਉ ! ਜੇ ਧਰਤੀ ਘੁੰਮਦੀ ਹੋਵੇ ਤਾਂ ਜਦ ਅਸੀਂ ਸੌਂ ਕੇ ਸਵੇਰ ਨੂੰ

ਉੱਠੀ ਦਾ ਹੈ ਤਦ ਉਸ ਵੇਲੇ ਸਾਡਾ ਨਲ਼ਕਾ ਬੇਟ ਦੀ ਬਜਾਏ ਢਾਹੇ ਵੱਲ੍ਹ ਦੇ ਪਾਸੇ ਨਾ ਹੋਇਆ ਹੋਵੇ ?&rdquo

ਇਹ ਗੱਲ ਸੁਣ ਕੇ ਸਾਡਾ ਤਾਂ ਹਾਸਾ ਬੰਦ ਨਾ ਹੋਵੇ, ਪਰ ਭਾਈਆ ਜੀ ਆਪਣਾ ਕੀਤਾ ਤਰੱਦਦ ਨਿਹਫਲ਼

ਗਿਆ ਸਮਝ ਕੇ ਖਿਝ ਗਏ ! ਆਪਣਾ ਮਨਭਾਉਂਦਾ ਗੁਸੈਲ਼ਾ-ਵਾਕ &lsquoਦਿਮਾਗ ਵਿਚ ਤੂੜੀ ਭਰੀਉ ਆ ਇਹਦੇ !&rsquo

ਬੋਲ ਕੇ &lsquoਪ੍ਰੈਕਟੀਕਲ&rsquo ਵਾਲ਼ਾ ਸਮਾਨ ਇਕੱਠਾ ਕਰਨ ਲੱਗ ਪਏਅਸੀਂ ਭੈਣ-ਭਰਾਵਾਂ ਨੇ ਕਈ ਦਿਨ ਬੀਬੀ ਮਗਰ

ਛੇੜ ਪਾਈ ਰੱਖੀ- ਅਸੀਂ ਸੁਵਖਤੇ ਉੱਠ ਕੇ ਵਿਹੜੇ ਵਿਚ ਗੇੜੀ ਮਾਰਨ ਬਾਅਦ ਅੰਦਰ ਆ ਵੜਨਾ ਤੇ ਆਖਣਾ- ਬੀਬੀ

ਸਾਡਾ ਨਲ਼ਕਾ ਪਤਾ ਨ੍ਹੀ ਘੁੰਮ ਕੇ ਕਿਹੜੇ ਪਾਸੇ ਚਲਾ ਗਿਆ ਐ ?

ਇਸੇ ਤਰਾਂ ਕਹਿੰਦੇ ਇਕ ਵਾਰ ਸਾਡੇ ਭਾਈਆ ਜੀ ਦੀ ਦਾੜ੍ਹ ਦਰਦ ਕਰਨ ਲੱਗ ਪਈਉਨ੍ਹਾਂ ਸਮਿਆਂ

ਵਿਚ ਕੋਈ ਸਪੈਸ਼ਲ ਡੈਂਟਿਸਟ ਡਾਕਟਰ ਤਾਂ ਹੁੰਦੇ ਨਹੀਂ ਸਨ ਘਰੇ ਹੀ ਓਹੜ ਪੋਹੜ ਕਰਦਿਆਂ ਦੰਦਾਂ ਦੀ ਪੀੜ

ਦਾ ਇਲਾਜ ਕਰ ਲਿਆ ਜਾਂਦਾ ਸੀ ਸੋ ਭਾਈਆ ਜੀ ਵੀ ਦੁਖਦੀ ਦਾੜ੍ਹ ਨੂੰ ਲੌਂਗਾਂ ਦਾ ਤੇਲ ਮਲ਼ਕੇ ਘਰ ਦੇ ਵਿਹੜੇ ਵਿਚ

ਲੰਮੇ ਪਏ ਸਨਇੰਨੇ ਨੂੰ ਗਲ਼ੀ ਵਿਚ ਇਕ ਭਾਈ ਨੇ ਹੋਕਾ ਦਿੱਤਾ ਅਖੇ ਦੁਖਦੇ ਦੰਦ-ਦਾੜ੍ਹਾਂ ਦਾ ਇਲਾਜ਼ ਕਰਵਾ ਲਉ

ਇਹੋ ਜਿਹੇ ਨੀਮ ਹਕੀਮਾਂ ਉੱਤੇ ਭਾਈਆ ਜੀ ਦਾ ਯਕੀਨ ਤਾਂ ਨਹੀਂ ਸੀ ਪਰ &lsquoਮਰਦਾ ਕੀ ਨਾ ਕਰਦਾ&rsquo ਮੁਤਾਬਕ

ਦਾੜ੍ਹ ਵਿਚ ਦਰਦ ਜਿਆਦਾ ਹੋਣ ਕਰਕੇ ਉਨ੍ਹਾਂ ਭਾਈ ਨੂੰ &lsquoਵਾਜ ਮਾਰ ਲਈਜਿਵੇਂ ਪਿੰਡਾਂ ਵਿਚ ਪਹਿਲੋਂ ਹੁੰਦਾ ਹੀ ਸੀ ਕਿ

ਮਦਾਰੀ ਦਾ ਤਮਾਸ਼ਾ ਵੇਖਣ ਵਾਂਗ ਸਾਰਾ ਆਂਢ ਗੁਆਂਢ ਅਜਿਹੇ ਮੌਕਿਆਂ ਤੇ ਆ ਜੁੜਦਾ ਸੀ ਸੋ ਉਸ ਭਾਈ

ਨੇ ਸਾਡੇ ਬਾਪ ਦਾ ਮੂੰਹ ਖੁਲ੍ਹਵਾ ਕੇ ਸਾਹਮਣੇ ਬਹਾ ਲਿਆ ਝੋਲ਼ੇ &lsquoਚੋਂ ਦੋ ਕੁ ਤਾਰਾਂ ਜਿਹੀਆਂ ਕੱਢ ਕੇ ਉਹ

ਜੁਬ੍ਹਾੜੇ ਨੂੰ ਕਰੋਲਣ ਲੱਗ ਪਿਆ ਅਜਿਹੀ ਕਰੋਲਾ-ਕਰਾਲੀ ਕਰਦਿਆਂ ਕਦੇ ਉਹ ਆਪਣੇ ਝੋਲ਼ੇ &lsquoਚੋਂ ਡੱਬੀ ਕੱਢ

ਕੇ ਦਾੜ੍ਹਾਂ ਉੱਤੇ ਕੁਝ ਲੂਣ ਜਿਹਾ ਲਾ ਦਿੰਦਾ ਅਚਾਨਕ ਉਹ ਕਹਿਣ ਲੱਗ ਪਿਆ ਅਖੇ ਆ ਗਿਆ ਬਈ ਅੜਿੱਕੇ&hellip.

ਕੀੜਾ ਕੱਢ ਲਿਆ ਮੈਂ ਦਾੜ੍ਹ &lsquoਚੋਂ !ਸੁੱਸਰੀ ਨਾਲ਼ੋਂ ਥੋੜ੍ਹਾ ਵੱਡਾ &lsquoਕੀੜਾ&rsquo ਉਸਨੇ ਉੰਗਲੀਆਂ ਨਾਲ਼ ਭਾਈਆ ਜੀ ਦੇ ਮੂੰਹ

&lsquoਚੋਂ ਕੱਢ ਕੇ ਸਭ ਦੇ ਸਾਹਮਣੇ ਇਕ ਚਿੱਟੇ ਕਾਗਜ਼ &lsquoਤੇ ਰੱਖ ਦਿੱਤਾ! ਸਾਰੇ ਦਰਸ਼ਕ ਤਾਂ ਦੋਹਰੇ ਹੋ ਹੋ ਕੇ ਕੀੜੇ

ਵੱਲ੍ਹ ਗਹੁ ਨਾਲ਼ ਦੇਖਦਿਆਂ ਹੈਰਾਨ ਹੋ ਕੇ &lsquoਹਾਅ ਹਾਅ&rsquo ਕਰਨ ਲੱਗ ਪਏ ਪਰ ਭਾਈਆ ਜੀ ਦਾ ਗੁੱਸਾ ਇਕ ਦਮ ਸੱਤਵੇਂ

ਅਸਮਾਨ &lsquoਤੇ ਜਾ ਚੜ੍ਹਿਆ ! ਉਹ &lsquoਹਕੀਮ&rsquo ਵੱਲ੍ਹ ਨੂੰ ਹੂਰਾ ਉਲਾਰਦਿਆਂ ਕੜਕ ਕੇ ਬੋਲੇ-

&ldquoਉਇ ਮੂਰਖਾ ਜਹਾਨ ਦਿਆ, ਜਿਹੜੇ ਜ਼ਰਾਸੀਮ ਮਨੁੱਖੀ ਸਰੀਰ ਵਿਚ ਪੈਦਾ ਹੋ ਜਾਂਦੇ ਆ, ਉਨ੍ਹਾਂ ਨੂੰ ਡਾਕਟਰ ਲੋਕ

ਖੁਰਦਬੀਨਾਂ ਨਾਲ਼ ਮਸਾਂ ਦੇਖਦੇ ਐ ! ਆਹ ਕੀੜਾ ਜਿਹੜਾ ਤੂੰ ਮੇਰੀ ਦਾੜ੍ਹ &lsquoਚੋਂ ਕੱਢਿਆ ਦੱਸਦਾਂ ਐਂ, ਅੱਖਾਂ ਨਾਲ਼ ਹੀ ਦਿਸਦਾ ਇਹ ਕੀੜਾ ਜੇ ਸੱਚਮੁਚ ਮੇਰੇ ਜੁਬ੍ਹਾੜੇ ਵਿਚ ਪਿਆ ਹੁੰਦਾ ਤਾਂ ਮੈਂ ਹੁਣ ਤੱਕ ਜਿਊਂਦਾ ਰਹਿ ਜਾਂਦਾ ? ਤੈਂ ਜਰੂਰ

ਇਹੋ ਜਿਹੇ ਕੀੜੇ ਮਕੌੜੇ ਡੱਬੀ &lsquoਚ ਪਾ ਕੇ ਆਪਣੇ ਗੁਥਲ਼ੇ ਜਿਹੇ ਵਿਚ ਰੱਖੇ ਹੋਣਗੇ ! ਲਉ ਜੀ ਭਾਈਆ ਜੀ ਦੇ ਤੇਵਰ ਦੇਖ

ਕੇ ਉਹ ਬੰਦਾ ਤਾਂ ਆਪਣਾ &lsquoਮਿਹਨਤਾਨਾ&rsquo ਲਏ ਤੋਂ ਬਗੈਰ ਹੀ ਪੱਤਰਾ ਵਾਚ ਗਿਆ!

&lsquoਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਾ&rsquo ਵਾਲ਼ੇ ਸਿਧਾਂਤ &lsquoਤੇ ਪ੍ਰਪੱਕਤਾ ਨਾਲ ਜ਼ਿੰਦਗੀ ਜਿਊਂਦੇ ਰਹੇ ਭਾਈਆ ਜੀ ਨੂੰ ਸਾਡੀ ਬੀਬੀ ਖਿਝਦੀ ਤਾਂ ਰਹਿੰਦੀ ਕਿ ਤੂੰ ਲਾਹ-ਪਾਹ ਕਰਨ ਲੱਗਿਆਂ ਬੰਦਾ ਕੁਬੰਦਾ ਨ੍ਹੀ ਦੇਖਦਾ ਪਰ ਉਹ ਕਿਸੇ ਮੂੰਹੋਂ ਗੈਰ-ਵਿਗਿਆਨਕ ਜਾਂ ਕੋਈ ਅੰਧਵਿਸ਼ਵਾਸ਼ੀ ਜਿਹੀ ਗੱਲ ਸੁਣ ਕੇ ਅਗਲੇ ਨੂੰ ਝੱਟ ਟੋਕ

ਦਿਆ ਕਰਦੇ ਸਨ ਅਜਿਹੇ ਮੌਕੇ ਉਹ ਕਿਸੇ ਨਾਢੂ ਖਾਂਹ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ ਉੰਜ ਭਾਵੇਂ ਬਾਅਦ ਵਿਚ ਘਰੇ

ਆ ਕੇ ਰੀਣ ਕੁ ਪਛਤਾਵਾ ਕਰਦਿਆਂ ਕਹਿ ਦਿੰਦੇ- &lsquoਅੱਜ ਫਲਾਣੇ ਦੀ ਮੈਥੋਂ ਕੁੱਝ ਜਿਆਦਾ ਹੀ ਕੁਪੱਤ ਕਰ ਹੋ ਗਈ !&rsquo

ਸੰਨ ਉਣਾਸੀ ਦੇ ਫਰਵਰੀ ਮਹੀਨੇ ਮੇਰੇ ਵਿਆਹ ਸਬੰਧੀ ਰਖਾਏ ਪਾਠ ਦੇ ਭੋਗ ਵਾਲ਼ੇ ਦਿਨ ਸੁਵਖਤੇ ਹੀ

ਮੀਂਹ ਦਾ ਛਰਾਟਾ ਪੈ ਗਿਆ ਜਿਸ ਕਰਕੇ ਬਾਲਣ ਗਿੱਲਾ ਹੋ ਗਿਆ ਜਦੋਂ ਬੀਬੀਆਂ ਵੱਡੀ ਭੱਠੀ ਵਿਚ ਅੱਗ ਬਾਲਣ ਲੱਗੀਆਂ ਤਾਂ ਕਿੱਕਰ ਦੇ ਖੰਘੇ ਭਿੱਜੇ ਹੋਣ ਕਰਕੇ ਅੱਗ ਨਾ ਬਲ਼ੇ ਚੰਗੀ ਧੂੰਆ-ਰਾਲ਼ੀ ਜਿਹੀ ਮਚ ਗਈ ਫੁਲਕੇ ਪਕਾਉਣ

ਵਾਲ਼ੀਆਂ ਬੀਬੀਆਂ ਦੀ ਮੋਹਰੀ ਇਕ ਮਾਈ ਸਾਡੀ ਬੀਬੀ ਨੂੰ ਕਹਿੰਦੀ ਕਿ ਅਸੀਂ ਤਾਂ ਭਾਈ ਅੱਗ ਬਾਲਣ ਦੇ ਸਾਰੇ ਯਤਨ

ਕਰ ਲਏ ਆ ਪਰ ਅੱਗ ਨਹੀਂ ਬਲ਼ੀ ਤੁਹਾਡੇ ਵਡਾਰੂਆਂ ਨੇ &lsquoਅੱਗ ਬੰਨ੍ਹ ਦਿੱਤੀ&rsquo ਹੋਈ ਲਗਦੀ ਆ ਆਪਣੇ ਜਠੇਰਿਆਂ ਦੀ

ਪੂਜਾ-ਅਰਚਨਾਂ ਕਰੋ ਤਦ ਬੰਨ੍ਹੀਉਂ ਅੱਗ ਖੁੱਲ੍ਹਣੀ ਐਂ ! ਇਹ ਗੱਲ ਐਧਰ ਓਧਰ ਘੁੰਮਦਿਆਂ ਕਿਤੇ ਭਾਈਆ

ਜੀ ਦੇ ਕੰਨੀਂ ਪੈ ਗਈ ਉਹ ਫਟਾ ਫਟ ਅੰਦਰ ਵੜੇ ਤੇ ਮਿੱਟੀ ਦੇ ਤੇਲ ਦੀ ਪੀਪੀ ਚੁੱਕ ਲਿਆਏ ਆਉਂਦਿਆਂ

ਹੀ ਉਨ੍ਹਾਂ ਨੇ ਭੱਠੀ &lsquoਚ ਪਏ ਧੁਖਦੇ ਜਿਹੇ ਖੰਘਿਆਂ ਉੱਤੇ ਤੇਲ ਛਿੜਕਿਆ ਅਤੇ ਤੀਲ੍ਹੀ ਬਾਲ਼ ਕੇ ਅੱਗ ਮਚਾ ਦਿੱਤੀ! ਸ਼ਾਇਦ

ਘਰੇ ਵਿਆਹ ਹੋਣ ਕਰਕੇ ਉਨ੍ਹਾਂ ਉਦੋਂ ਲੋਹੇ-ਲਾਖਾ ਹੋਣਾ ਮੁਨਾਸਬ ਨਾ ਸਮਝਿਆ ਹੋਵੇ ਗਾ

   ਇਸ ਕਰਕੇ ਉਹ ਸ਼ੁਗਲ ਵਜੋਂ ਉਸ ਮਾਈ ਨੂੰ ਕਹਿੰਦੇ- &ldquoਲੋਕਾਂ ਦੇ ਜਠੇਰੇ ਤਾਂ ਆਪਣੀ ਪੂਜਾ-ਅਰਚਨਾਂ ਕਰਾ ਕੇ ਮੰਨਦੇ ਆ ਪਰ ਸਾਡੇ ਜਠੇਰੇ ਮਿੱਟੀ ਦੇ ਤੇਲ ਨਾਲ ਹੀ ਮੰਨ ਜਾਂਦੇ ਐ ! ਦੇਖਿਆ ਬੀਬੀਉ &lsquoਬੰਨ੍ਹੀਂ&rsquo ਹੋਈ ਅੱਗ ਕਿਵੇਂ ਪਲਾਂ &lsquoਚ ਖੁੱਲ੍ਹ ਗਈ ?&rdquo

 

tsdupalpuri@yahoo.com

001-408-915-1268