image caption:

IPL 2020 Auction : ਕੋਲਕਾਤਾ ’ਚ ਅੱਜ ਲੱਗੇਗੀ ਖਿਡਾਰੀਆਂ ਦੀ ਬੋਲੀ

IPL Auction 2020 : IPL 2020 ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ । ਜਿਸਦਾ ਅਗਲਾ ਐਡੀਸ਼ਨ ਸਾਲ 2020 ਵਿੱਚ ਹੋਵੇਗਾ, ਪਰ ਇਸ ਟੂਰਨਾਮੈਂਟ ਦਾ ਪਹਿਲਾ ਵੱਡਾ ਈਵੈਂਟ ਅੱਜ ਯਾਨੀ ਕਿ ਵੀਰਵਾਰ ਨੂੰ ਹੋ ਰਿਹਾ ਹੈ ।

ਦਰਅਸਲ, ਵੀਰਵਾਰ ਯਾਨੀ ਕਿ ਅੱਜ IPL ਦੀ ਨੀਲਾਮੀ ਹੋਣ ਜਾ ਰਹੀ ਹੈ । ਇਸ ਵਾਰ ਦੇ IPL ਦੀ ਨਿਲਾਮੀ ਦੀ ਪ੍ਰਕਿਰਿਆ ਕੋਲਕਾਤਾ ਵਿੱਚ ਹੋਣ ਜਾ ਰਹੀ ਹੈ । ਇਸ ਵਾਰ ਦੇ IPL ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਟੂਰਨਾਮੈਂਟ ਦੀ ਨੀਲਾਮੀ ਕੋਲਕਾਤਾ ਵਿਖੇ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਦੀ ਨਿਲਾਮੀ ਬੈਂਗਲੁਰੂ ਵਿੱਚ ਹੁੰਦੀ ਰਹੀ ਹੈ ।

ਇਸ ਨਿਲਾਮੀ ਦੇ ਸਮਾਗਮ ਵਿੱਚ ਫ਼ਰੈਂਚਾਈਜ਼ੀਆਂ ਵੱਲੋਂ ਕੁੱਲ 332 ਖਿਡਾਰੀਆਂ &lsquoਤੇ ਦਾਅ ਖੇਡਿਆ ਜਾਵੇਗਾ । ਇਨ੍ਹਾਂ ਖਿਡਾਰੀਆਂ ਵਿਚੋਂ 332 ਖਿਡਾਰੀਆਂ ਨੂੰ ਰਜਿਸਟਰਡ ਕਰਵਾਇਆ ਗਿਆ ਹੈ । ਇਨ੍ਹਾਂ ਖਿਡਾਰੀਆਂ ਨੂੰ 997 ਖਿਡਾਰੀਆਂ ਵਿਚੋਂ  ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ 186 ਖਿਡਾਰੀ ਭਾਰਤੀ ਹਨ ਤੇ143 ਖਿਡਾਰੀ ਵਿਦੇਸ਼ੀ ਤੇ ਤਿੰਨ ਖਿਡਾਰੀ ਐਸੋਸੀਏਟ ਮੈਂਬਰਾਂ ਦੇ ਹਨ ।

ਜੇਕਰ ਇੱਥੇ ਫ਼ਰੈਂਚਾਈਜ਼ੀਆਂ ਕੋਲ ਮੌਜੂਦ ਰਕਮ ਦੀ ਗੱਲ ਕੀਤੀ ਜਾਵੇ ਤਾਂ ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਮੋਟੀ ਰਕਮ ਲੈ ਕੇ ਨੀਲਾਮੀ ਵਿੱਚ ਜਾ ਰਹੇ ਹਨ । ਜਿਸ ਵਿੱਚ ਪੰਜਾਬ ਕੋਲ 42.70 ਕਰੋੜ ਰੁਪਏ ਹਨ । ਪੰਜਾਬ ਦੀ ਟੀਮ ਇਨ੍ਹਾਂ ਪੈਸਿਆਂ ਨਾਲ ਆਪਣੀ ਟੀਮ ਦੀਆਂ ਖ਼ਾਲੀ 9 ਥਾਵਾਂ ਭਰਨ ਦੀ ਕੋਸ਼ਿਸ਼ ਕਰੇਗੀ । ਉਥੇ ਹੀ ਦੋ ਵਾਰ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ 35.65 ਕਰੋੜ ਰੁਪਏ ਦੀ ਰਕਮ ਨਾਲ ਨੀਲਾਮੀ ਵਿੱਚ ਭਾਗ ਲਵੇਗੀ ਤੇ ਉਸ ਦਾ ਧਿਆਨ 11 ਖਿਡਾਰੀ ਭਰਨ &rsquoਤੇ ਹੋਵੇਗਾ ।