image caption:

Budget for Khelo India: ਖੇਲੋ ਇੰਡੀਆ ਦੇ ਬਜਟ ‘ਚ ਹੋਇਆ ਵਾਧਾ

 ਸ਼ਨੀਵਾਰ ਨੂੰ ਬਜਟ ਦਾ ਐਲਾਨ ਕਰਦਿਆਂ ਭਾਰਤ ਸਰਕਾਰ ਨੇ ਖੇਡ ਬਜਟ ਲਈ 2826.92 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ। ਇਸ &lsquoਚ ਖੇਲੋ ਇੰਡੀਆ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਜਿਸ ਦਾ ਬਜਟ 291.42 ਕਰੋੜ ਹੋ ਗਿਆ ਹੈ। 2019-20 &lsquoਚ ਖੇਡਾਂ ਦਾ ਬਜਟ 2216.92 ਕਰੋੜ ਸੀ, ਜੋ ਬਾਅਦ &lsquoਚ ਵਧ ਕੇ 2776.92 ਕਰੋੜ ਹੋ ਗਿਆ। ਜੇ ਇਸ ਵਾਰ ਖੇਡਾਂ ਦਾ ਬਜਟ ਦੇਖਿਆ ਜਾਵੇ ਤਾਂ ਇੱਥੇ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਹਾਲਾਂਕਿ, ਖਿਡਾਰੀਆਂ ਨੂੰ ਦਿੱਤੇ ਪੈਸੇ ਦੀ ਕਟੌਤੀ ਕਰ ਦਿੱਤੀ ਗਈ ਹੈ। ਪਹਿਲਾਂ ਇੱਥੇ 111 ਕਰੋੜ ਰੁਪਏ ਦਾ ਬਜਟ ਹੁੰਦਾ ਸੀ। ਜਿਸ ਨੂੰ ਵਧਾ ਕੇ 70 ਕਰੋੜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰੀ ਖੇਡ ਵਿਕਾਸ ਫੰਡ (ਐਨਐਸਡੀਐਫ) ਨੂੰ ਵੀ 50 ਕਰੋੜ ਘਟਾ ਕੇ 77.15 ਕਰੋੜ ਕਰ ਦਿੱਤਾ ਗਿਆ ਹੈ। ਐਨਐਸਐਫ ਦੇ ਬਜਟ ਵਿੱਚ ਸਭ ਤੋਂ ਵੱਧ ਕਟੌਤੀ ਕੀਤੀ ਗਈ ਹੈ। ਇਸ ਵਾਰ ਸਰਕਾਰ 245 ਕਰੋੜ ਰੁਪਏ ਦੇਵੇਗੀ, ਜੋ ਪਿਛਲੀ ਵਾਰ ਨਾਲੋਂ 50 ਕਰੋੜ ਘੱਟ ਹਨ।