image caption:

Bigg Boss 13 : ਬੇਘਰ ਹੋਣ ‘ਤੇ ਫੁੱਟ-ਫੁੱਟ ਕੇ ਰੌਂਣ ਲੱਗੀ ਸ਼ਹਿਨਾਜ਼ ਗਿੱਲ

 ਟੈਲੀਵਿਜ਼ਨ ਦੇ ਸਭ ਤੋਂ ਵਿਵਾਦਿਤ ਰਿਐਂਲਿਟੀ ਸ਼ੋਅ &lsquoਚੋਂ ਇਕ ਬਿੱਗ ਬੌਸ 13 &lsquoਚ ਲਗਾਤਾਰ ਨਵਾਂ ਟਵਿਟ ਦੇਖਣ ਨੂੰ ਮਿਲ ਰਿਹਾ ਹੈ। ਬਿਗ ਬੌਸ ਦੇ ਘਰ  ਵਿਚ ਕਦੋਂ ਕੀ ਹੋ ਜਾਵੇ ਇਹ ਪਤਾ ਲਗਾਉਣਾ ਕਾਫ਼ੀ ਮੁਸ਼ਕਿਲ ਹੈ। ਸ਼ੋਅ ਵਿਚ ਸਭ ਤੋਂ ਜ਼ਿਆਦਾ ਖਾਸ ਹੁੰਦਾ ਹੈ &lsquoਵੀਕੈਂਡ ਕਾ ਵਾਰ&rsquo। ਵੀਕੈਂਡ ਕਾ ਵਾਰ ਵਿਚ ਸਲਮਾਨ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਹਨ। ਤਾਂ ਉਥੇ ਹੀ ਹਰ ਹਫਤੇ ਇਕ ਨਾ ਇਕ ਬੇਦਖਲ ਵੀ ਹੁੰਦਾ ਹੈ।

ਸੋਮਵਾਰ ਨੂੰ ਐਪੀਸੋਡ &lsquoਚ ਖੁਲਾਸਾ ਹੋਵੇਗਾ ਕਿ ਵਿਸ਼ਾਲ ਅਦਿਤਯਾ ਸਿੰਘ, ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ &lsquoਚੋਂ ਕਿਹੜਾ ਇੱਕ ਕੰਟੈਸਟੈਂਟ ਘਰ &lsquoਚੋਂ ਬਾਹਰ ਹੋਵੇਗਾ। ਹਾਲਾਂਕਿ ਪ੍ਰੋਮੋ ਵੀਡੀਓ &lsquoਚ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਦੇ ਘਰ &lsquoਚੋਂ ਬਾਹਰ ਜਾਣ ਦੀ ਗੱਲ ਕਹੀ ਹੈ ਪਰ ਇਸ &lsquoਚ ਕਿੰਨੀ ਕੁ ਸੱਚਾਈ ਹੈ ਇਹ ਹਾਲੇ ਤਕ ਸਸਪੈਂਸ ਹੈ। ਸ਼ਹਿਨਾਜ਼ ਦੇ ਰੌਂਣ ਦਾ ਕਾਰਨ ਹੈ ਉਨ੍ਹਾਂ ਦਾ ਇਵਿਕਸ਼ਨ। ਸੋਮਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿਚ ਦਿਖਾਇਆ ਜਾਵੇਗਾ ਕਿ ਸਲਮਾਨ ਇਸ ਹਫਤੇ ਸ਼ਹਿਨਾਜ਼ ਨੂੰ ਘਰ &rsquoਚੋਂ ਬਾਹਰ ਆਉਣ ਲਈ ਕਹਿ ਦੇਣਗੇ। ਬਿੱਗ ਬੌਸ ਦੇ ਫੈਨ ਪੇਜ ਬਿੱਗ ਬੌਸ ਜਾਸੂਸ ਨੇ ਇਕ ਵੀਡੀਓ ਸਾਂਝਾ ਕੀਤਾ ਹੈ।

ਇਸ ਵੀਡੀਓ ਵਿਚ ਸਲਮਾਨ ਖਾਨ ਸ਼ਹਿਨਾਜ਼ ਕੌਰ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਘੱਟ ਵੋਟ ਮਿਲੇ ਹਨ ਅਤੇ ਉਨ੍ਹਾਂ ਨੂੰ ਇਸ ਸਮੇਂ ਘਰ &rsquoਚੋਂ ਬਾਹਰ ਜਾਣਾ ਹੋਵੇਗਾ। ਇਹ ਸੁਣਦੇ ਹੀ ਸ਼ਹਿਨਾਜ਼ ਕੌਰ ਗਿੱਲ ਫੁੱਟ-ਫੁੱਟ ਕੇ ਰੌਂਣ ਲੱਗਦੀ ਹੈ। ਸ਼ਹਿਨਾਜ਼ ਦੇ ਬੇਘਰ ਹੋਣ ਦੀ ਖਬਰ ਸੁਣਦਿਆਂ ਹੀ ਘਰ ਦੇ ਸਾਰੇ ਮੈਂਬਰ ਹੈਰਾਨ ਰਹਿ ਜਾਂਦੇ ਹਨ। ਸ਼ਹਿਨਾਜ਼ ਰਸ਼ਮੀ ਨਾਲ ਗਲੇ ਲੱਗ ਕੇ ਕਾਫੀ ਰੋਂਦੀ ਹੈ।

ਇਸ ਦੌਰਾਨ ਸਿਧਾਰਥ ਸ਼ੁਕਲਾ ਵੀ ਕਾਫੀ ਸ਼ਾਕਡ ਦਿਖਾਈ ਦਿੰਦੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਨੂੰ ਘਰ ਦੀ ਸਭ ਤੋਂ ਮਜ਼ਬੂਤ ਕੰਟੈਸਟੈਂਟ ਸਮਝਿਆ ਜਾ ਰਿਹਾ ਸੀ। ਇੰਨਾ ਹੀ ਨਹੀਂ, ਸ਼ਹਿਨਾਜ਼ ਗਿੱਲ ਦੇ ਚੁਲਬੁਲੇ ਅੰਦਾਜ਼ ਨੂੰ ਸਲਮਾਨ ਖਾਨ ਵੀ ਪਸੰਦ ਕਰਦੇ ਹਨ। ਅਜਿਹੇ &lsquoਚ ਕੀ ਸ਼ਹਿਨਾਜ਼ ਗਿੱਲ ਨੂੰ ਦਰਸ਼ਕਾਂ ਦੇ ਵੋਟ ਦੇ ਆਧਾਰ &lsquoਤੇ ਬਾਹਰ ਕਰ ਦਿੱਥਾ ਗਿਆ ਹੈ ਜਾਂ ਨਹੀਂ, ਇਸ ਦਾ ਪੂਰਾ ਖੁਲਾਸਾ ਸੋਮਵਾਰ ਮਤਲਬ ਅੱਜ ਦੇ ਐਪੀਸੋਡ &lsquoਚ ਹੋਵੇਗਾ।