image caption:

ਅੱਜ ਵਿਆਹ ਦੇ ਬੰਧਨ ‘ਚ ਬੱਝੇਗੀ ਅਦਾਕਾਰਾ ਕਾਮਿਆ ਪੰਜਾਬੀ

ਟੈਲੀਵਿਜਨ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪਿਛਲੇ 10 ਦਿਨਾਂ ਤੋਂ ਕਾਮਿਆ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਵਿਆਹ ਤੋਂ 10 ਦਿਨ ਪਹਿਲਾਂ ਹੀ ਕਾਮਿਆ ਨੇ ਆਪਣੇ ਦੋਸਤਾਂ ਦੇ ਨਾਲ ਬੈਚਲਰ ਪਾਰਟੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਮਾਤਾ ਦੀ ਚੌਂਕੀ ਹੋਈ।

ਮਾਤਾ ਦੀ ਚੌਂਕੀ ਦੇ ਨਾਲ ਹੀ ਕਾਮਿਆ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਹੁਣ ਕਾਮਿਆ ਦੇ ਵਿਆਹ ਦੇ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਾਮਿਆ ਆਪ ਹੀ ਆਪਣੇ ਵਿਆਹ ਦੀਆਂ ਤਾਜ਼ਾ ਅਪਡੇਟਸ ਆਪਣੇ ਫੈਨਜ਼ ਨੂੰ ਦੇ ਰਹੀ ਹੈ।

ਦੋ ਦਿਨ ਪਹਿਲਾਂ ਜਿੱਥੇ ਕਾਮਿਆ ਨੇ ਮਾਤਾ ਦੀ ਚੌਂਕੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਤਾਂ ਉੱਥੇ ਹੀ ਉਸ ਦੇ ਅਗਲੇ ਦਿਨ ਕਾਮਿਆ ਨੇ ਸ਼ਲਭ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕਰ ਦੱਸਿਆ ਸੀ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ।
 ਉੱਥੇ ਹੀ ਹੁਣ ਕਾਮਿਆ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਕਾਮਿਆ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।

ਕਾਮਿਆ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਦੋਸਤ ਹਲਦੀ ਲਗਾ ਰਹੇ ਹਨ। ਤਸਵੀਰਾਂ ਵਿੱਚ ਕਾਮਿਆ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੌਰਾਨ ਕਾਮਿਆ ਦੀ ਬੇਟੀ ਆਪਣੀ ਮਾਂ ਦਾ ਹੱਥ ਫੜ ਨਜ਼ਰ ਆ ਰਹੀ ਹੈ।

ਕਾਮਿਆ ਨੇ ਤਸਵੀਰਾਂ ਤੋਂ ਇਲਾਵਾ ਇਸ ਸੈਰੇਮਨੀ ਦਾ ਇੱਕ ਵੀਡੀਓ ਵੀ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਉੱਥੇ ਹੀ ਕਾਮਿਆ ਦੀਆਂ ਇਹਨਾਂ ਤਸਵੀਰਾਂ ਅਤੇ ਵੀਡੀਓ ਉੱਤੇ ਤਮਾਮ ਸੈਲੀਬ੍ਰੀਟੀਜ ਅਤੇ ਕਾਮਿਆ ਦੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।