image caption:

ਗਾਇਕ ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਪ੍ਰੋਗਰਾਮ ਦੀ ਮਨਜ਼ੂਰੀ

ਜਲੰਧਰ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਜਲੰਧਰ &lsquoਚ ਰਹਿਣ ਵਾਲੇ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਸਹਿਣੀ ਪੈ ਸਕਦੀ ਹੈ ਕਿਉਂਕਿ ਉਹ ਹੁਣ ਆਪਣੇ ਮਨਪਸੰਦ ਗਾਇਕ ਨੂੰ ਜਲੰਧਰ ਵਿਚ ਗਾਉਂਦਾ ਨਹੀਂ ਦੇਖ ਸਕਣਗੇ। ਜਲੰਧਰ ਦੀ ਪੁਲਿਸ ਨੇ ਉਸ ਦੇ ਜਲੰਧਰ &lsquoਚ ਹੋਣ ਵਾਲੇ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਜਿਸ ਨਾਲ ਹੁਣ ਉਹ ਇਥੋਂ ਦੇ ਲੋਕਾਂ ਦੇ ਸਾਹਮਣੇ ਆ ਕੇ ਆਪਣੀ ਆਵਾਜ਼ ਨਹੀਂ ਸੁਣਾ ਸਕੇਗਾ। ਸਿੱਧੂ ਮੂਸੇਵਾਲਾ ਨੂੰ ਜਲੰਧਰ ਪੁਲਿਸ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ &lsquoਚ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਸਿੱਧੂ ਮੂਸੇਵਾਲਾ ਦੀ ਟੀਮ ਕੁਝ ਦਿਨ ਪਹਿਲਾਂ ਜਲੰਧਰ ਪੁਲਿਸ ਕੋਲ ਪ੍ਰੋਗਰਾਮ ਕਰਨ ਲਈ ਮਨਜ਼ੂਰੀ ਲੈਣ ਲਈ ਆਈ ਸੀ।

ਡੀਐੱਸਪੀ ਧਰਮਪਾਲ ਨੇ ਦੱਸਿਆ ਕਿ ਸਿੱਧੂ ਖ਼ਿਲਾਫ਼ ਹਾਈਕੋਰਟ &lsquoਚ ਕਿਸੇ ਨੇ ਰਿਟ ਪਾਈ ਹੈ ਕਿ ਉਹ ਲੋਕਾਂ ਨੂੰ ਭੜਕਾਉਣ ਵਾਲੇ ਗੀਤ ਗਾਉਂਦਾ ਹੈ। ਇਸ ਨੂੰ ਲੈ ਕੇ ਉਸ ਦੇ ਪ੍ਰੋਗਰਾਮ &lsquoਤੇ ਫਿਲਹਾਲ ਰੋਕ ਲਾਈ ਹੈ ਅਤੇ ਇਸ ਕਾਰਨ ਉਸ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਟੀਮ ਨੂੰ ਮਨਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਪੁਲਿਸ ਕਰ ਰਹੀ ਹੈ ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਹੀ ਉਨ੍ਹਾਂ ਦੇ ਕਿਸੇ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਨੇ ਸ਼ੁੱਕਰਵਾਰ ਨੂੰ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ &lsquoਤੇ ਦੋਸ਼ ਹੈ ਕਿ ਮੂਸੇਵਾਲਾ ਅਤੇ ਮਨਕੀਰਤ ਨੇ ਮੂਸਾ ਪਿੰਡ ਵਿੱਚ ਭੜਕਾਊ ਗੀਤ ਗਾ ਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਗੀਤ ਨੂੰ ਯੂ-ਟਿਊਬ &lsquoਤੇ ਵੀ ਅਪਲੋਡ ਕੀਤਾ ਸੀ।